ਇਮੀਗਰਾਂਟਾਂ ਲਈ ਅਦਾਲਤ ਬਾਰੇ ਜਾਣਕਾਰੀ ਦੇਣ ਦਾ ਪ੍ਰੋਗਰਾਮ
ਅਸੀਂ ਉਨ੍ਹਾਂ ਨਵੇਂ ਇਮੀਗਰਾਂਟਾਂ ਅਤੇ ਰਫਿਊਜੀਆਂ ਨੂੰ ਮੁਫਤ ਜਾਣਕਾਰੀ ਦਿੰਦੇ ਹਾਂ ਅਤੇ ਮਸ਼ਵਰੇ ਲਈ ਭੇਜਦੇ ਹਾਂ ਜਿਹੜੇ ਅਦਾਲਤ (ਕੋਰਟ) ਵਿਚ ਪੇਸ਼ ਹੋ ਰਹੇ ਹੁੰਦੇ ਹਨ।
ਬੀ ਸੀ ਦੀਆਂ ਅਦਾਲਤੀ ਕਾਰਵਾਈਆਂ ਨੂੰ ਸਮਝਣ ਵਿਚ ਨਵੇਂ ਇਮੀਗਰਾਂਟਾਂ ਦੀ ਮਦਦ ਕਰਨ ਲਈ ਅਸੀਂ ਅੰਗਰੇਜ਼ੀ, ਚੀਨੀ, ਵੀਅਤਨਾਮੀ, ਪੰਜਾਬੀ ਅਤੇ ਹਿੰਦੀ ਵਿਚ ਸੇਵਾਵਾਂ ਦਿੰਦੇ ਹਾਂ।
ਸੇਵਾਵਾਂ ਨਿੱਜੀ ਰੂਪ ਵਿਚ, ਟੈਲੀਫੋਨ `ਤੇ ਜਾਂ ਈਮੇਲ ਰਾਹੀਂ ਦਿੱਤੀਆਂ ਜਾਂਦੀਆਂ ਹਨ। ਗਾਹਕ (ਕਲਾਇੰਟਸ) ਉਹ ਨਵੇਂ ਇਮੀਗਰਾਂਟ ਜਾਂ ਰਫਿਊਜੀ ਹੋ ਸਕਦੇ ਹਨ, ਜੋ ਅਦਾਲਤ ਵਿਚ ਕਥਿਤ ਦੋਸ਼ੀ, ਕਿਸੇ ਜੁਰਮ ਦੇ ਸ਼ਿਕਾਰ, ਗਵਾਹ ਜਾਂ ਕਿਸੇ ਦਿਵਾਨੀ ਮੁਕੱਦਮੇ ਵਿਚ ਕਿਸੇ ਧਿਰ ਵਜੋਂ ਪੇਸ਼ ਹੋ ਰਹੇ ਹਨ।
ਸਾਡੇ ਬਹੁ-ਭਾਸ਼ਾਈ ਕੋਰਟ ਵਰਕਰ ਇਹ ਕਰ ਸਕਦੇ ਹਨ:
- ਕਰਿਮੀਨਲ, ਫੈਮਿਲੀ, ਯੂਥ ਅਤੇ ਸਮਾਲ ਕਲੇਮ ਮੁਕੱਦਮਿਆਂ ਲਈ ਅਦਾਲਤ ਦੀਆਂ ਕਾਰਵਾਈਆਂ ਦੱਸ ਸਕਦੇ ਹਨ
- ਅਦਾਲਤ ਦੇ ਪੇਪਰਾਂ ਅਤੇ ਕਾਨੂੰਨੀ ਸ਼ਬਦਾਂ ਨੂੰ ਵਰਣਨ ਕਰ ਸਕਦੇ ਹਨ
- ਗਾਹਕਾਂ ਨੂੰ ਅਦਾਲਤ ਦਾ ਕਮਰਾ ਦਿਖਾ ਸਕਦੇ ਹਨ
- ਅਦਾਲਤ ਦੇ ਅਮਲੇ ਦੀਆਂ ਜ਼ਿੰਮੇਵਾਰੀਆਂ ਬਾਰੇ ਦੱਸ ਸਕਦੇ ਹਨ
- ਉਨ੍ਹਾਂ ਸੰਸਥਾਵਾਂ ਅਤੇ ਲਿਖਤਾਂ ਬਾਰੇ ਦੱਸ ਸਕਦੇ ਹਨ ਜਿਹੜੀਆਂ ਮਦਦ ਕਰ ਸਕਦੀਆਂ ਹਨ
- ਕਮਿਉਨਟੀ ਗਰੁੱਪਾਂ ਲਈ ਸਿਖਿਆਦਾਇਕ ਵਰਕਸ਼ਾਪਾਂ ਲਾ ਸਕਦੇ ਹਨ