ਸਮਾਲ ਕਲੇਮਜ਼ ਕੋਰਟ ਕੀ ਹੈ?
ਸਮਾਲ ਕਲੇਮਜ਼ ਕੋਰਟ ਬੀ ਸੀ ਦੀ ਸੂਬਾਈ ਕੋਰਟ ਦਾ ਇਕ ਭਾਗ ਹੈ। ਇਸ ਨੂੰ ਅਕਸਰ ‘‘ਅਦਾਲਤ ਵਿਚ ਆਪ ਕਾਰਵਾਈ ਕਰਨਾ`’ ਵੀ ਆਖਿਆ ਜਾਂਦਾ ਹੈ ਕਿਉਂਕਿ ਇਹ ਲੋਕਾਂ ਲਈ ਵਕੀਲਾਂ ਤੋਂ ਬਿਨਾਂ ਅਦਾਲਤ ਵਿਚ ਜਾਣ ਲਈ ਹੈ। 25,000 ਡਾਲਰ ਤੱਕ ਦੇ ਝਗੜੇ ਇਸ ਅਦਾਲਤ ਵਿਚ ਸੁਣੇ ਜਾਂਦੇ ਹਨ। ਇਹ ਘੱਟ ਰਸਮੀ ਹੈ ਅਤੇ ਇਸ ਦੀਆਂ ਕਾਰਵਾਈਆਂ ਸੁਪਰੀਮ ਕੋਰਟ ਆਫ ਬੀ ਸੀ ਨਾਲੋਂ ਸੌਖੀਆਂ ਹਨ। ਕੇਸ ਸਮਾਲ ਕਲੇਮਜ਼ ਕੋਰਟ ਵਿਚ ਲੈ ਕੇ ਜਾਣਾ ਘੱਟ ਮਹਿੰਗਾ ਵੀ ਹੈ।