ਪ੍ਰਬੰਧਕੀ ਕਾਨੂੰਨ ਬਾਰੇ ਸਿਖੋ
ਸਰਕਾਰ ਹਰ ਇਕ ਪਧੱਰ ਤੇ ਕਾਨੂੰਨ ਅਤੇ ਕਾਇਦੇ ਬਣਾਉਦੀ ਹੈ ਜੋ ਸਾਡੇ ਤੇ ਹਰ ਰੋਜ਼ ਅਸਰ ਪਾਉਂਦੇ ਹਨ। ਸਰਕਾਰ ਦੇ ਕਾਨੂੰਨਾਂ ਸਬੰਧੀ ਵਿਵਾਦਾਂ ਦੇ ਹੱਲ ਅਤੇ ਉਹ ਕਿਵੇਂ ਲਾਗੂ ਕੀ ਤੇ ਜਾਂਦੇ ਹਨ, ਨੂੰ ਐਡਮਨਿਸਟ੍ਰੇਟਿਵ ਲਾਅ ਆਖਦੇ ਹਨ। ਇਸ ਭਾਗ ਵਿੱਚ
ਪ੍ਰਬੰਧਕੀ ਕਾਨੂੰਨ
ਸਰਕਾਰੀ ਅਦਾਰੇ, ਬੋਰਡ ਅਤੇ ਕਮਿਸ਼ਨ ਕਾਨੂੰਨ ਬਣਾਉਂਦੇ ਹਨ ਜੋ ਸਾਡੀ ਰੋਜ਼ਾਨਾ ਦੀ ਜਿੰਦਗੀ ਤੇ ਅਸਰ ਪਾਉਂਦੇ ਹਨ – ਇਨ੍ਹਾਂ ਨੂੰ ਐਡਮਨਿਸਟ੍ਰੇਟਿਵ ਲਾਅਸ (ਪ੍ਰਬੰਧਕੀ ਕਾਨੂੰਨ) ਕਹਿੰਦੇ ਹਨ। ਇਹ ਵੈਬਸਾਇਟ ਤੁਹਾਨੂੰ ਪ੍ਰਬੰਧਕੀ ਕਾਨੂੰਨ ਬਾਰੇ ਸਿਖਾਏਗੀ, ਤੁਹਾਡੀ ਟਰਾਇਬਯੂਨਲ ਲਭਣ ਵਿਚ ਮਦਦ ਕਰੇਗੀ ਅਤੇ ਟਰਾਇਬਯੂਨਲ ਅਗੇ ਸੁਣਵਾਈ ਲਈ ਤਿਆਰੀ ਕਰਨ ਵਿਚ ਮਦਦ ਕਰੇਗੀ। ਤੁਸੀਂ 7 ਵੀਡਿਉ ਵੀ ਦੇਖ ਸਕਦੇ ਹੋ। ਇਹ ਵਿਸ਼ਾ ਅੰਗਰੇਜ਼ੀ, ਪੰਜਾਬੀ, ਚਾਇਨੀਸਅਤੇ ਸਪੈਨਿਸ਼ ਵਿਚ ਉਪਲਬਧ ਹੈ।
ਸਮਾਲ ਕਲੇਮ ਕੋਰਟ
ਇਹ ਵੈਬਸਾਇਟ ਤੁਹਾਨੂੰ ਸਮਾਲ ਕਲੇਮ ਕੋਰਟ ਬਾਰੇ ਸਿਖਾਏਗੀ, ਜਿਥੇ ਤੁਸੀਂ 25000 ਡਾਲਰ ਤੱਕ ਦੇ ਦਾਅਵੇ ਦਾ ਕੇਸ ਆਪ ਚਲਾ ਸਕਦੇ ਹੋ। ਤੁਸੀਂ ਅਦਾਲਤ ਬਾਰੇ ਆਮ ਸਵਾਲਾਂ ਦੇ ਜੁਆਬ ਦੇਖ ਸਕਦੇ ਹੋ ਅਤੇ ਅਦਾਲਤ ਵਿਚ ਸੁਣੇ ਜਾਂਦੇ ਕੇਸਾਂ ਬਾਰੇ ਸਿਖ ਸਕਦੇ ਹੋ। ਮੁੱਢਲੀ ਜਾਣਕਾਰੀ ਪੰਜਾਬੀ, ਚਾਇਨੀਸ, ਫ਼ਰੈਂਚ ਅਤੇ ਸਪੈਨਿਸ਼ ਵਿਚ ਉਪਲਬਧ ਹੈ।
ਸੁਪਰੀਮ ਕੋਰਟ ਖੁਦ-ਮਦਦ ਜਾਣਕਾਰੀ ਕੇਂਦਰ
ਜੇ ਤੁਸੀਂ ਸੁਪਰੀਮ ਕੋਰਟ ਵਿਚ ਖੁਦ ਆਪ ਹੀ ਆਪਣੇ ਵਲੋਂ ਪੇਸ਼ ਹੋ ਰਹੇ ਹੋ ਇਹ ਵੈਬਸਾਇਟ ਤੁਹਾਡੀ ਮਦਦ ਕਰ ਸਕਦੀ ਹੈ। ਤੁਹਾਨੂੰ ਤੁਹਾਡੀ ਮਦਦ ਕਰ ਸਕਦੇ ਵਸੀਲਿਆਂ, ਕਾਨੂੰਨੀ ਸਲਾਹ ਸੇਵਾਵਾਂ ਅਤੇ ਅਦਾਲਤ ਦੀ ਥਾਂ ਹੋਰ ਬਦਲਵੇਂ ਤਰੀਕਿਆਂ ਦੇ ਲਿੰਕ ਲੱਭਣਗੇ। ਇਹ ਵੈਬਸਾਇਟ ਸਿਰਫ਼ ਅੰਗਰੇਜ਼ੀ ਵਿਚ ਹੀ ਹੈ।
ਅਦਾਲਤੀ ਦਸਤਾਵੇਜ਼ ਤੱਕ ਆਨਲਾਇਨ ਪਹੁੰਚ
ਸੱਤ ਅੰਗਰੇਜ਼ੀ ਵੀਡਿਉ ਤੁਹਾਨੂੰ ਸਿਖਾਉਣਗੇ ਕਿ ਸਰਕਾਰੀ ਕੋਰਟ ਸਰਵਿਸਸ ਆਨਲਾਇਨ ਵਸੀਲੇ ਰਾਹੀਂ ਅਦਾਲਤੀ ਰਿਕਾਰਡ ਤੱਕ ਪਹੁੰਚ ਕਿਸਤਰਾਂ ਕਰਨੀ ਹੈ। ਵਿਸ਼ਿਆਂ ਵਿਚ ਦਿਵਾਨੀ-ਅਦਾਲਤੀ ਜਾਣਕਾਰੀ ਲੱਭਣੀ ਅਤੇ ਕੇਸ ਤੱਤ ਦੇਖਣੇ ਸ਼ਾਮਿਲ ਹਨ। ਵੀਡਿਉ ਸਿਰਫ਼ ਅੰਗਰੇਜ਼ੀ ਵਿਚ ਹੀ ਉਪਲਬਧ ਹਨ।
ਸੁਪਰੀਮ ਕੋਰਟ ਵਿਚ ਆਪਣੇ ਵਲੋਂ ਆਪ ਹੀ ਪੇਸ਼ ਹੋਣ ਸਬੰਧੀ ਗਾਇਡ-ਬੁੱਕ
ਇਹ ਗਾਇਡ-ਬੁੱਕਾਂ ਦੀ ਲੜੀ ਬੀ ਸੀ ਦੇ ਸੁਪਰੀਮ ਕੋਰਟ ਵਿਚ ਗੈਰ-ਪਰਿਵਾਰਕ ਦਿਵਾਨੀ ਦਾਅਵਿਆਂ ਬਾਰੇ ਜਾਣਕਾਰੀ ਪ੍ਰਦਾਨ ਕਰਦੀ ਹੈ। ਵਿਸ਼ਿਆਂ ਵਿਚ ਸੁਪਰੀਮ ਕੋਰਟ ਕਾਰਵਾਈ, ਸੁਣਵਾਈ ਦੀ ਤਿਆਰੀ ਕਰਨੀ ਅਤੇ ਅਦਾਲਤ ਦੀ ਥਾਂ ਹੋਰ ਬਦਲਵੇਂ ਤਰੀਕੇ ਸ਼ਾਮਿਲ ਹਨ।