ਚੜਦੀ ਉਮਰ ਅਤੇ ਕਾਨੂੰਨ ਬਾਰੇ ਸਿਖੋ

ਇਸ ਕਾਂਡ ਵਿਚ ਅਸੀਂ ਕਾਨੂੰਨ ਅਤੇ ਚੜਦੀ ਉਮਰ ਬਾਰੇ ਗੱਲ ਕਰਾਂਗੇ। ਤੁਸੀਂ ਇਹ ਸਿਖੋਂਗੇ:

ਯੂਥ ਕਰੀਮਨਲ ਜਸਟਿਸ ਐਕਟ
ਚੜਦੀ ਉਮਰ ਦੇ ਅਤੇ ਅਧਿਆਪਕ ਇਸ ਵੈਬਸਾਇਟ ਨੂੰ ਯੂਥ ਕਰੀਮਨਲ ਜਸਟਿਸ ਐਕਟ – ਕਾਨੂੰਨ ਜੋ 12-17 ਸਾਲਾਂ ਵਾਲੇ ਕਿਸੇ ਤੇ ਵੀ ਲਾਗੂ ਹੁੰਦਾ ਹੈ, ਬਾਰੇ ਸਿਖਣ ਲਈ ਵਰਤ ਸਕਦੇ ਹਨ। ਵਿਦਿਆਰਥੀ ਲੇਖ ਪੜ, ਬੁਜ਼ਾਰਤਾਂ ਕਢ ਅਤੇ ਦਿਤਾ ਕੰਮ ਪੂਰਾ ਕਰ ਸਕਦੇ ਹਨ। ਅਧਿਆਪਕ ਸਬਕ ਪੜ ਅਤੇ ਆਖਰੀ ਇਮਤਿਹਾਨ ਲੈ ਸਕਦੇ ਹਨ। ਇਹ ਜਾਣਕਾਰੀ ਸਿਰਫ਼ ਅੰਗਰੇਜ਼ੀ ਵਿਚ ਹੀ ਹੈ।

ਜਵਾਨਾਂ ਲਈ ਕਾਨੂੰਨੀ ਹੱਕ
ਇਹ ਵੈਬਸਾਇਟ ਜਵਾਨਾਂ ਨੂੰ ਕਨੇਡਾ ਵਿਚ ਉਨ੍ਹਾਂ ਦੇ ਕਾਨੂੰਨੀ ਹੱਕ ਅਤੇ ਜੁਮੇਵਾਰੀਆਂ ਸਿਖਾਲਣ ਲਈ ਪਰੇਰਣ ਵਾਲੇ 9 ਵੀਡਿਉ ਅਤੇ ਲਿਖਤੀ ਸਮਗਰੀ ਵਰਤਦੀ ਹੈ। ਕੇ9, ਚੜਦੀ ਉਮਰ ‘ਚ ਹੈ ਜਿਸਨੂੰ ਕਾਨੂੰਨੀ ਮੁਸ਼ਕਿਲ ਵਾਲੇ ਹਾਲਾਤਾਂ ਵਿਚ ਫਸੇ ਜੁਆਨ ਲੋਕ ਮਿਲਦੇ ਰਹਿੰਦੇ ਹਨ, ਜਵਾਨਾਂ ਨੂੰ ਕਈ ਵਿਸ਼ਿਆਂ ਬਾਰੇ ਸਿਖਾਉਂਦਾ ਹੈ, ਜਿਨ੍ਹਾਂ ਵਿਚ ਪਾਰਟੀ, ਮੇਰੇ ਲੌਕਰ ਵਿਚ ਨਾ ਦੇਖ ਅਤੇ ਗੱਲੀ ਵਿਚ ਅਜ਼ਾਦੀ,ਹਨ। ਇਹ ਜਾਣਕਾਰੀ ਸਿਰਫ਼ ਅੰਗਰੇਜ਼ੀ ਵਿਚ ਹੀ ਹੈ।

ਕੋਰਟ ਚੁਆਸਿਸ
ਅਦਾਲਤ ਵਿਚ ਗਵਾਹੀ ਦੇਣਾ ਜੁਆਨ ਲੋਕਾਂ ਲਈ ਡਰਾਉਣਾ ਹੋ ਸਕਦਾ ਹੈ। ਇਹ ਵੈਬਸਾਇਟ ਉਨ੍ਹਾਂ ਨੂੰ ਕੀ ਹੋਵੇਗਾ ਬਾਰੇ ਸਿਖਾਕੇ ਉਨ੍ਹਾਂ ਦੇ ਇਹਸਾਸ ਬਾਰੇ ਉਨ੍ਹਾਂ ਦੀ ਮਦਦ ਕਰੇਗੀ। ਵੀਡਿਉ ਦਰਸਾਉਣਗੇ ਕਿ ਅਦਾਲਤ ਵਿਚ ਕੀ ਹੋ ਸਕਦਾ ਹੈ, ਕਿਸਤਰਾਂ ਤਿਆਰੀ ਕੀਤੀ ਜਾਵੇ, ਅਤੇ ਗਵਾਹੀ ਕਿਵੇਂ ਦਿਤੀ ਜਾਵੇ।

Justice Education Society Citizenship and Immigration Canada Welcome BC City of Vancouver