ਫ਼ੌਜਦਾਰੀ ਕਾਨੂੰਨ ਬਾਰੇ ਸਿਖੋ:
ਇਸ ਕਾਂਡ ਵਿਚ ਅਸੀਂ ਜਾਣਾਂਗੇ ਕਿ ਜਦੋਂ ਕੋਈ ਜੁਰਮ ਹੋ ਜਾਂਦਾ ਹੈ ਤਾਂ ਕੀ ਹੁੰਦਾ ਹੈ। ਤੁਸੀਂ ਇਹ ਸਿਖੋਂਗੇ:
ਪੀੜਤਾਂ ਲਈ ਜਾਣਕਾਰੀ
ਜੇ ਤੁਸੀਂ ਜੁਰਮ ਦੇ ਸ਼ਿਕਾਰ ਹੋ, ਜਾਂ ਜੁਰਮ ਹੁੰਦਾ ਦੇਖਿਆ ਹੈ, ਇਹ ਵੈਬਸਾਇਟ ਤੁਹਾਨੂੰ ਦਰਸਾਏਗੀ ਕਿ ਤੁਹਾਡੇ ਅਦਾਲਤ ਵਿਚ ਜਾਣ ਤੋਂ ਪਹਿਲਾਂ, ਦੌਰਾਨ ਅਤੇ ਬਾਅਦ ਵਿਚ ਕੀ ਹੋਵੇਗਾ। ਵੈਬਸਾਇਟ ਦਾ ਜ਼ਿਆਦਾ ਹਿੱਸਾ ਅੰਗਰੇਜ਼ੀ ਵਿਚ ਹੈ। ਤੁਹਾਡੀ ਮਦਦ ਕਰ ਸਕਦੀਆਂ ਸੰਸਥਾਵਾਂ ਦੇ ਲਿੰਕ ਸਮੇਤ ਕੁਝ ਜਾਣਕਾਰੀ ਇਸ ਭਾਸ਼ਾ ਵਿਚ ਹੈ।
ਫ਼ੌਜਦਾਰੀ ਅਦਾਲਤ ਵਿਚ ਆਪਣਾ ਕੇਸ ਆਪ ਲੜਨਾ
ਸੋਸਾਇਟੀ ਨੇ ਪੰਜ ਹਿਦਾਇਤੀ ਵੀਡਿਉ ਬਣਵਾਈਆਂ ਹਨ ਜੋ ਤੁਹਾਨੂੰ ਸਿਖਾਉਣਗੀਆਂ ਕਿ ਅਦਾਲਤ ਵਿਚ ਵਕੀਲ ਦੀ ਮਦਦ ਤੋਂ ਬਗੈਰ ਆਪਣਾ ਕੇਸ ਆਪ ਕਿੰਝ ਲੜਨਾ ਹੈ। ਵਿਸ਼ਿਆਂ ਵਿਚ ਫ਼ੌਜਦਾਰੀ ਕੇਸ ਕਿਵੇਂ ਚਲਦੇ ਹਨ, ਅਦਾਲਤ ਵਿਚ ਕਿਵੇਂ ਵਿਵਹਾਰ ਕਰਨਾ ਹੈ, ਅਤੇ ਸੁਣਵਾਈ ਦੀ ਤਿਆਰੀ ਕਿਵੇਂ ਕਰਨੀ ਹੈ, ਸ਼ਾਮਿਲ ਹਨ। ਇਹ ਵੀਡਿਉ ਸਿਰਫ਼ ਅੰਗਰੇਜ਼ੀ ਵਿਚ ਹੀ ਉਪਲਬਧ ਹਨ।
ਵਿਕਟਮਲਿੰਕ
ਵਿਕਟਮ-ਲਿੰਕ ਇਕ ਟੈਲੀਫੋਨ ਸੇਵਾ ਹੈ ਜੋ ਜਿਨਸੀ ਅਤੇ ਪਰਿਵਾਰਕ ਹਿੰਸਾ ਦੇ ਸ਼ਿਕਾਰ ਪੀੜਤਾਂ ਲਈ ਇਕਦਮ ਹੰਗਾਮੀ ਸਹਾਰਾ ਪ੍ਰਦਾਨ ਕਰਦੀ ਹੈ। ਇਹ ਸਾਰੇ ਜੁਰਮਾਂ ਦੇ ਪੀੜਤਾਂ ਲਈ ਵੀ ਮਦਦ ਪ੍ਰਦਾਨ ਕਰਦੀ ਹੈ। ਸਿਖਲਾਈ ਪ੍ਰਾਪਤ ਕਰਮਚਾਰੀ ਮਦਦ ਪ੍ਰਦਾਨ ਕਰਦੇ ਹਨ,ਸਾਰੇ ਬੀ ਸੀ ਅਤੇ ਯੂਕੋਨ ਵਿਚ ਕਈ ਤਰਾਂ ਦੇ ਪ੍ਰੋਗਰਾਮਾਂ ਅਤੇ ਸੇਵਾਵਾਂ ਲਈ ਜਾਣਕਾਰੀ ਅਤੇ ਅਗਾਂਹ ਮਦਦ ਲਈ ਵੀ ਭੇਜਦੇ ਹਨ। ਵਿਕਟਮ-ਲਿੰਕ ਗੁਪਤ ਸੇਵਾ ਹੈ ਅਤੇ ਹਫ਼ਤੇ ਦੇ 7 ਦਿਨ, ਦਿਨ ਦੇ 24 ਘੰਟੇ ਉਪਲਬਧ ਹੈ।