ਕਨੇਡਾ ਦੇ ਕਾਨੂੰਨ
ਕਈ ਕਨੇਡੀਅਨ ਕਈ ਹੋਰ ਮੁਲਕਾਂ ਵਿਚੋਂ ਕਨੇਡਾ ਵਿਚ ਆਉਂਦੇ ਹਨ। ਇਨਾਂ ਚੋਂ ਕਈ ਮੁਲਕਾਂ ਦਾ ਕਾਨੂੰਨ ਅਤੇ ਕਾਨੂੰਨੀ ਢਾਂਚਾ ਕਨੇਡਾ ਨਾਲੋਂ ਵਖਰਾ ਹੈ।
ਜਦੋਂ ਲੋਕ ਕਨੇਡਾ ਵਿਚ ਆਉਂਦੇ ਹਨ, ਉਹ ਆਮ ਤੌਰ ਤੇ ਆਪਣੇ ਮੁਲਕ ਵਿਚ ਕਾਨੂੰਨ ਬਾਰੇ ਸਿਖੇ ਖਿਆਲ ਨਾਲ ਲੈ ਆਉਂਦੇ ਹਨ। ਉਨ੍ਹਾਂ ਨੂੰ ਇਹ ਜਾਣ ਕੇ ਅਚੰਭਾ ਲਗਦਾ ਹੈ ਕਿ ਇਥੇ ਕਾਫ਼ੀ ਫਰਕ ਹਨ। ਨਵੇਂ ਆਇਆਂ ਲਈ ਇਹ ਜਾਣਨਾ ਮਹੱਤਵਪੂਰਣ ਹੈ ਕਿ ਕਾਨੂੰਨ ਇਕੋ ਜਿਹੇ ਨਹੀਂ ਹਨ, ਅਤੇ ਫਰਕ ਸਮਝਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।
ਕਨੇਡੀਅਨ ਕਾਨੂੰਨ ਬਾਰੇ ਖਿਆਲ ਕਿਥੋਂ ਲੈਂਦੇ ਹਨ? ਕਨੇਡਾ ਦਾ ਕਾਨੂੰਨੀ ਅਤੇ ਰਾਜਨੀਤਕ ਢਾਂਚਾ ਪਹਿਲਾਂ ਇੰਗਲੈਂਡ ਤੋਂ ਆਇਆ। ਸਾਡੇ ਨਿਜ਼ੀ ਹੱਕਾਂ ਅਤੇ ਅਜ਼ਾਦੀ ਬਾਰੇ ਖਿਆਲ ਵੀ ਅਸੀਂ ਇੰਗਲੈਂਡ ਤੋਂ ਲਏ ਹਨ। ਕਿਉਬਕ ਵਿਚ ਕਾਨੂੰਨੀ ਢਾਂਚੇ ਦਾ ਹਿੱਸਾ ਫ਼ਰਾਂਸ ਤੋਂ ਵੀ ਆਇਆ ਹੈ।
ਕਨੇਡਾ ਵਿਚ ਹਰੇਕ ਦੇ ਕਾਨੂੰਨੀ ਹੱਕ ਹਨ। ਤੁਹਾਡੇ ਕੁਝ ਮਹੱਤਵਪੂਰਣ ਕਾਨੂੰਨੀਹੱਕ ਹਨ:
- ਦੋਸ਼ ਸਿਧ ਹੋਣ ਤੱਕ ਨਿਰਦੋਸ਼ ਮੰਨੇ ਜਾਣ ਦਾ ਹੱਕ
- ਅਦਾਲਤ ਵਿਚ ਨਿਰਪੱਖ ਸੁਣਵਾਈ ਦਾ ਹੱਕ
- ਜ਼ਾਲਮ ਜਾਂ ਅਸਧਾਰਨ ਸਜ਼ਾ ਨਾ ਹੋਣ ਦਾ ਹੱਕ