ਕਾਨੂੰਨ ਅਤੇ ਸਰਕਾਰ
ਕਨੇਡੀਅਨ ਉਨ੍ਹਾਂ ਦੀ ਕੇਂਦਰ, ਸੂਬਾਈ ਅਤੇ ਖੇਤਰੀ ਸਰਕਾਰਾਂ ਵਿਚ ਨੁਮਾਇੰਦਗੀ ਕਰਨ ਲਈ ਨੂੰ ਵੋਟਾਂ ਪਾਉਂਦੇ ਹਨ। ਜਿਨ੍ਹਾਂ ਨੂੰ ਸੱਭ ਤੋਂ ਵੱਧ ਵੋਟਾਂ ਮਿਲਦੀਆਂ ਹਨ ਉਹ ਸਾਡੇ ਚੁਣੇ ਹੋਏ ਨੁਮਾਇੰਦੇ ਬਣਦੇ ਹਨ। ਕਾਨੂੰਨ ਬਨਾਉਣਾ ਉਨ੍ਹਾਂ ਦਾ ਕੰਮ ਹੈ। ਚੁਣੇ ਹੋਏ ਜ਼ਿਆਦਾ ਨੁਮਾਇੰਦੇ ਉਹ ਕੁਝ ਕਰਨ ਦੀ ਕੋਸ਼ਿਸ਼ ਕਰਦੇ ਜੋ ਉਹ ਵਧੀਆ ਸਮਝਦੇ ਹਨ। ਉਹ ਜਾਨਣਾ ਚਾਹੁੰਦੇ ਹਨ ਕਿ ਕਨੇਡੀਅਨ ਲੋਕ ਕੀ ਸੋਚਦੇ ਹਨ।
ਉਹਨਾਂ ਚੋਂ ਬਹੁਤੇ ਜਿਨ੍ਹਾਂ ਲੋਕਾਂ ਦੀ ਉਹ ਨੁਮਾਇੰਦਗੀ ਕਰਦੇ ਹਨ, ਉਨ੍ਹਾਂ ਨਾਲ ਗੱਲਬਾਤ ਰਖਣ ਦੀ ਕੋਸ਼ਿਸ਼ ਕਰਦੇ ਹਨ। ਲੋਕ ਵੀ ਜਨਤਕ ਇਕਠਾਂ ਅਤੇ ਨਾਗਰਿਕਾਂ ਦੇ ਧੜਿਆਂ ਦੀਆਂ ਮੀਟਿੰਗਾਂ ‘ਤੇ ਆਪਣੇ ਖਿਆਲ ਪਰਗਟ ਕਰਦੇ ਹਨ।
ਜਦੋਂ ਜ਼ਿਆਦਾ ਕਨੇਡੀਅਨ ਆਪਣੀ ਕਿਸੇ ਵੀ ਸਰਕਾਰ ਨਾਲ ਨਾਖ਼ੁਸ਼ ਹੁੰਦੇ ਹਨ, ਉਹ ਹੋਰ ਨੁਮਾਇੰਦਿਆਂ ਨੂੰ ਵੋਟਾਂ ਪਾਉਂਦੇ ਹਨ ਅਤੇ ਸਰਕਾਰ ਬਦਲ ਦਿੰਦੇ ਹਨ ।
ਸਰਕਾਰ ਦੇ ਪੱਧਰ
ਕਨੇਡਾ ਵਿਚ ਸਰਕਾਰ ਦੇ ਤਿੰਨ ਪੱਧਰ ਹਨ:ਕੇਂਦਰੀ, ਸੂਬਾਈ ਅਤੇ ਨਗਰਪਾਲਕਾ।
ਸਾਡੇ ਕੋਲ ਸਾਰੇ ਮੁਲਕ ਲਈ ਇਕ ਕੇਂਦਰੀ ਸਰਕਾਰ ਹੈ। ਕੇਂਦਰੀ ਸਰਕਾਰ ਦੇ ਚੁਣੇ ਹੋਏ ਨੁਮਾਇੰਦੇ ਪਾਰਲੀਮੈਂਟ ਦੇ ਮੈਂਬਰ ਹਨ, ਜਿਨ੍ਹਾਂ ਨੂੰ ਆਮ ਐਮ ਪੀ ਕਿਹਾ ਜਾਂਦਾ ਹੈ। ਉਹ ਔਟਵਾ ਵਿਚ ਪਾਰਲੀਮੈਂਟ ਵਿਚ ਇਕਠੇ ਹੁੰਦੇ ਹਨ। ਕੇਂਦਰੀ ਸਰਕਾਰ ਦੇ ਮੁਖੀ ਨੂੰ ਪਰਾਇਮ ਮਨਿਸਟਰ ਕਹਿੰਦੇ ਹਨ।
ਬ੍ਰਿਟਿਸ਼ ਕੋਲੰਬੀਆ ਦੀ ਇਕ ਸੂਬਾਈ ਸਰਕਾਰ ਵੀ ਹੈ। ਸੂਬਾਈ ਸਰਕਾਰ ਦੇ ਚੁਣੇ ਹੋਏ ਨੁਮਾਇੰਦੇ ਲੈਜਿਸਲੇਟਿਵ ਅਸੈਂਬਲੀ ਦੇ ਮੈਂਬਰ ਹਨ, ਜਿਨ੍ਹਾਂ ਨੂੰ ਆਮਤੌਰ ਤੇ ਐਮ ਐਲ ਏ ਕਹਿੰਦੇ ਹਨ। ਉਹ ਵਿਕਟੋਰੀਆ ਵਿਚ ਵਿਧਾਨ ਸਭਾ ‘ਚ ਇਕਠੇ ਹੁੰਦੇ ਹਨ। ਸੂਬਾਈ ਸਰਕਾਰ ਦੇ ਮੁਖੀ ਨੂੰ ਪ੍ਰੀਮੀਅਰ ਕਹਿੰਦੇ ਹਨ।
ਇਥੇ ਨਗਰਪਾਲਕਾ (ਸ਼ਹਿਰ ਜਾਂ ਨਗਰ) ਸਰਕਾਰ ਵੀ ਹੈ। ਚੁਣੇ ਹੋਏ ਨੁਮਾਇੰਦਿਆਂ ਨੂੰ ਕਾਊਂਸਲਰ ਕਹਿੰਦੇ ਹਨ। ਉਹ ਸਿਟੀ ਹਾਲ ਜਾਂ ਟਾਉਨ ਹਾਲ ‘ਚ ਇਕਠੇ ਹੁੰਦੇ ਹਨ। ਨਗਰਪਾਲਕਾ ਸਰਕਾਰ ਦੇ ਮੁਖੀ ਨੂੰ ਮੇਅਰ ਕਿਹਾ ਜਾਂਦਾ ਹੈ।
ਕੀ ਤੁਹਾਨੂੰ ਪਤਾ? ਕਨੇਡਾ ਵਿਚ ਕਦੀ ਵਿਦਰੋਹ ਨਹੀਂ ਹੋਇਆ। ਅਸੀਂ ਹੌਲੀ, ਸ਼ਾਤਮਈ ਤਬਦੀਲੀ ਨਾਲ ਅਜ਼ਾਦ ਮੁਲਕ ਬਣ ਗਏ।
ਕਨੇਡਾ ਦੀ ਰਾਣੀ ਹੈ
ਮਹਾਂਰਾਣੀ ਇਲੈਜ਼ਬੈਥ ਦੂਜ਼ੀ, ਜੋ ਇੰਗਲੈਂਡ ‘ਚ ਰਹਿੰਦੀ ਹੈ, ਕਨੇਡਾ ਦੀ ਰਾਣੀ ਹੈ। ਹੁਣ ਭਾਂਵੇ ਕਨੇਡਾ ਵਿਚ ਚੁਣੇ ਹੋਏ ਨੁਮਾਇੰਦਿਆਂ ਕੋਲ ਰਾਜਨੀਤਕ ਤਾਕਤ ਹੈ, ਪਰ ਫਿਰ ਵੀ ਰਾਣੀ ਨੂੰ ਮੁਲਕ ਦੀ ਮੁਖੀ ਰਖ ਕੇ ਅਸੀਂ ਕਨੇਡਾ ਦੇ ਇਤਿਹਾਸ ਨੂੰ ਵੀ ਚੇਤੇ ਰੱਖ ਰਹੇ ਹਾਂ।
ਕਨੇਡੀਅਨ ਆਮਤੌਰ ਤੇ ਕਨੇਡਾ ਦੇ ਚੁਣੇ ਹੋਏ ਨੁਮਾਇੰਦਿਆਂ ਅਤੇ ਇਥੇ ਦੇ ਸਾਰੇ ਕਾਨੂੰਨਾਂ ਲਈ “ਰਾਣੀ” ਕਹਿ ਦਿੰਦੇ ਹਨ। ਇਹ ਇਸ ਲਈ ਹੈ ਕਿਉਂਕਿ ਰਾਣੀ ਅਤੇ ਉਸਦਾ ਕਨੇਡਾ ਵਿਚ ਪ੍ਰਤੀਨਿਧੀ, ਗਵਰਨਰ ਜਨਰਲ, ਕਨੇਡਾ ਦੇ ਪਰੰਪਰਾਗਤ ਮੁਖੀ ਹਨ। ਸਾਰੇ ਨਵੇਂ ਕਨੇਡੀਅਨ ਰਾਣੀ ਅਤੇ ਉਸਦੇ ਕਾਨੂੰਨਾਂ ਪ੍ਰਤੀ ਵਫ਼ਾਦਾਰ ਰਹਿਣ ਦਾ ਵਾਆਦਾ ਕਰਦੇ ਹਨ। ਕੇਂਦਰੀ ਸਰਕਾਰ ਕਨੇਡਾ ਵਿਚ ਸਾਰੇ ਕਾਨੂੰਨ ਰਾਣੀ ਦੇ ਨਾਂ ਤੇ ਬਣਾਉਂਦੀ ਹੈ।