ਚੜਦੀ ਉਮਰ ਅਤੇ ਜੁਰਮ
ਕਈ ਵਾਰ ਬੱਚੇ ਕਾਨੂੰਨ ਤੋੜਦੇ ਹਨ। ਬੱਚਾ ਕੁਝ ਚੋਰੀ ਕਰ ਲੈਂਦਾ ਹੈ, ਜਾਂ ਕੋਈ ਜੁਆਨ ਆਪਣੇ ਸਕੂਲ ਦੀ ਬਾਰੀ ਤੋੜ ਦਿੰਦਾ ਹੈ।ਕੀ ਹੋਵੇਗਾ?
ਕਾਨੂੰਨ ਕਹਿੰਦਾ ਹੈ 12 ਸਾਲ ਤੋਂ ਛੋਟੇ ਬੱਚੇ ਗ੍ਰਿਫਤਾਰ ਨਹੀਂ ਕੀਤਾ ਜਾਂ ਅਦਾਲਤ ‘ਚ ਨਹੀਂ ਲਿਆਂਦਾ ਜਾ ਸਕਦਾ। ਜੇ ਪੁਲਿਸ 12 ਸਾਲ ਤੋਂ ਛੋਟੇ ਬੱਚੇ ਨੂੰ ਕੁਝ ਗੱਲਤ ਕਰਦੀ ਫੜ ਲੈਂਦੀ ਹੈ, ਉਹ ਉਸਨੂੰ ਉਸਦੇ ਘੱਰ ਲੈ ਜਾਵੇਗੀ ਅਤੇ ਉਸਦੇ ਮਾਪਿਆਂ ਨੂੰ ਦਸੇਗੀ। ਮਾਪੇ ਸਕੂਲ ਜਾਂ ਭਾਈਚਾਰੇ ਵਿਚ ਮਦਦ ਲੈ ਸਕਦੇ ਹਨ।
12 ਤੋਂ 17 ਸਾਲ ਦੇ ਬੱਚਿਆਂ ਲਈ ਖਾਸ ਕਾਨੂੰਨ ਹੈ। ਇਸਨੂੰ ਯੂਥ ਕਰਿਮਨਲ ਜਸਟਿਸ ਐਕਟ ਕਹਿੰਦੇ ਹਨ। ਕਾਨੂੰਨ ਕਹਿੰਦਾ ਹੈ:
- ਲੋਕਾਂ ਨੂੰ ਇਹ ਹੱਕ ਹੈ ਕਿ ਜੁਆਨ ਲੋਕਾਂ ਦੇ ਜੁਰਮਾਂ ਤੋਂ ਰਾਖੀ ਕੀਤੀ ਜਾਵੇ। ਜੁਆਨ ਜੋ ਕਾਨੂੰਨ ਤੋੜਦੇ ਹਨ, ਉਹਨਾਂ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਜੋ ਉਹਨਾਂ ਨੇ ਕੀਤਾ ਹੈ ਉਸ ਨਾਲ ਸਮਾਜ ਦਾ ਨੁਕਸਾਨ ਹੋਇਆ ਹੈ। ਉਹਨਾਂ ਨੂੰ ਇਹ ਸਿਖਣ ਵਿਚ ਮਦਦ ਦੀ ਲੋੜ ਹੈ ਕਿ ਪੰਗੇ ਤੋਂ ਕਿਸਤਰਾਂ ਬਚਾਅ ਰਖਣਾ ਹੈ ਅਤੇ ਸਮਾਜ ਲਈ ਉਸਾਰੂ ਯੋਗਦਾਨ ਕਿਵੇਂ ਪਾਉਣਾ ਹੈ।
- ਚੜਦੀ ਉਮਰ ਦੇ ਜੁਆਨ ਦੇ ਵੀ ਬਾਲਗਾਂ ਵਾਲੇ ਕਾਨੂੰਨੀ ਹੱਕ ਹਨ। ਪੁਲਿਸ ਨੂੰ ਜੁਆਨਾਂ ਨੂੰ ਵੀ ਉਹਨਾਂ ਦੇ ਹੱਕ ਦਸਣੇ ਪੈਂਦੇ ਹਨ ਅਤੇ ਦਸਣਾ ਪਵੇਗਾ ਕਿ ਉਹਨਾਂ ਨਾਲ ਕੀ ਹੋ ਰਿਹਾ ਹੈ।
- ਚੜਦੀ ਉਮਰ ਦੇ ਜੁਆਨ ਬਾਲਗਾਂ ਵਾਲੀ ਅਦਾਲਤ ਵਿਚ ਨਹੀਂ ਜਾਂਦੇ। ਇਕ ਖਾਸ ਯੂਥ ਕੋਰਟ ਹੈ। ਯੂਥ ਕੋਰਟ ਵਿਚ ਜੱਜ ਇਹ ਪੱਕਾ ਨਿਸ਼ਚਤ ਕਰਗੇ ਕਿ ਜੁਆਨਾਂ ਨੂੰ ਵਕੀਲ ਮਿਲੇ।
- 18 ਸਾਲ ਜਾਂ ਜ਼ਿਆਦਾ ਉਮਰ ਦੇ ਲੋਕ ਜੋ ਕਾਨੂੰਨ ਤੋੜਦੇ ਹਨ, ਬਾਲਗ ਹਨ ਅਤੇ ਬਾਲਗਾਂ ਵਾਲੀ ਅਦਾਲਤ ਵਿਚ ਜਾਣਾ ਪਵੇਗਾ।
ਚੜਦੀ ਉਮਰ ਦੇ ਜੁਆਨਾਂ ਦਾ ਕੀ ਹੁੰਦਾ ਹੈ ਜੋ ਜੁਰਮ ਕਰਦੇ ਹਨ?
ਜਦੋਂ ਕੋਈ ਜੁਆਨ ਵਿਅਕਤੀ (12 ਤੋਂ17 ਸਾਲ)ਪਹਿਲੀ ਵਾਰ ਕੁਝ ਗੱਲਤ ਕਰਦਾ ਹੈ, ਆਮਤੌਰ ਤੇ ਉਹ ਅਦਾਲਤ ਵਿਚ ਨਹੀਂ ਜਾਵੇਗਾ ਜਾ ਜਾਵੇਗੀ। ਹੋ ਸਕਦਾ ਹੈ ਕਿ ਜੁਆਨ ਵਿਅਕਤੀ ਨੂੰ ਸਥਾਨਕ ਭਾਈਚਾਰੇ ਵਿਚ ਮਦਦ ਮਿਲ ਜਾਵੇ। ਹੋ ਸਕਦਾ ਹੈ ਇਹ ਪਹਿਲੀ ਵਾਰ ਨਹੀਂ ਕਿ ਜੁਆਨ ਵਿਅਕਤੀ ਪੰਗੇ ਵਿਚ ਪਿਆ ਹੈ। ਜਾਂ ਹੋ ਸਕਦਾ ਹੈ ਇਹ ਜ਼ਿਆਦਾ ਗੰਭੀਰ ਹੈ। ਹੋ ਸਕਦਾ ਹੈ ਕਿ ਜੁਆਨ ਵਿਅਕਤੀ ਕੋਲ ਹਥਿਆਰ ਸੀ ਜਿਵੇਂ ਕਿ ਚਾਕੂ ਜਾਂ ਗੰਨ। ਫਿਰ ਉਸਨੂੰ ਯੂਥ ਕੋਰਟ ਵਿਚ ਜਾਣਾ ਹੀ ਪਵੇਗਾ।
ਜੇ ਅਦਾਲਤ ਵਿਚ ਜੱਜ ਨੇ ਫ਼ੈਸਲਾ ਕੀਤਾ ਕਿ ਜੁਆਨ ਵਿਅਕਤੀ ਦੋਸ਼ੀ ਹੈ, ਹੋ ਸਕਦਾ ਜੱਜ:
- ਜੁਆਨ ਵਿਅਕਤੀ ਨੂੰ ਜੁਰਮਾਨਾ ਦੇਣ ਲਈ ਕਹੇ
- ਜੁਆਨ ਵਿਅਕਤੀ ਨੂੰ ਪੈਸਿਆਂ ਨਾਲ ਜਾਂ ਕੰਮ ਕਰਕੇ ਨੁਕਸਾਨ ਭਰਨ ਲਈ ਕਹੇ
- ਜੁਆਨ ਵਿਅਕਤੀ ਨੂੰ ਸਮਾਜ ਵਿਚ ਕੁਝ ਸਮਾਜ ਸੇਵਾ ਕਰਨ ਨੂੰ ਕਹੇ
- ਜੁਆਨ ਵਿਅਕਤੀ ਨੂੰ ਘਰ ਜਾ ਲੈਣ ਦੇਵੇ, ਪਰ ਅਦਾਲਤ ਵਲੋਂ ਕੋਈ ਜੁਆਨ ਵਿਅਕਤੀ ਉਤੇ ਦੋ ਸਾਲ ਤੱਕ ਨਿਗਰਾਨੀ ਰਖੇਗਾ
- ਜੁਆਨ ਵਿਅਕਤੀ ਨੂੰ ਜੇਲ ਭੇਜ ਦੇਵੇ ਜੇ ਇਹ ਗੰਭੀਰ ਜੁਰਮ ਹੈ
ਜੇ 14 ਸਾਲ ਤੋਂ ਜ਼ਿਆਦਾ ਉਮਰ ਦੇ ਜੁਆਨ ਵਿਅਕਤੀ ਉਤੇ ਬਹੁਤ ਗੰਭੀਰ ਕੁਝ ਕਰਨ ਦੇ ਦੋਸ਼ ਲਗੇ ਹਨ (ਉਦਾਹਰਣ ਲਈ, ਕੱਤਲ)
ਹੋ ਸਕਦਾ ਹੈ ਉਹਨਾਂ ਨੂੰ ਬਾਲਗ ਦੇ ਤੌਰ ਤੇ ਸਜ਼ਾ ਦਿਤੀ ਜਾਵੇ ਅਤੇ ਯੂਥ ਕੋਰਟ ਨਾਲੋਂ ਸਖਤ ਸਜ਼ਾ ਮਿਲੇ।
ਜੁਆਨ ਅਤੇ ਗੈਂਗ
ਕਈ ਜੁਆਨ ਲੋਕ ਗੈਂਗ ਵਿਚ ਸ਼ਾਮਿਲ ਹੋ ਜਾਂਦੇ ਹਨ। (ਗੈਂਗ ਲੋਕਾਂ ਦਾ ਸੰਗਠਨ ਹੈ ਜੋ ਕਾਨੂੰਨ ਤੋੜਦੇ ਹਨ।)ਕਈ ਗੈਂਗ ਨਵੇਂ ਆਏ ਜੁਆਨ ਪਰਵਾਸੀਆਂ ਨੂੰ ਭਾਲਦੇ ਹਨ ਜੋ ਅੰਗਰੇਜ਼ੀ ਨਹੀਂ ਬੋਲਦੇ। ਉਹ ਉਹਨਾਂ ਨੂੰ ਭਾਲਦੇ ਹਨ ਜਿਨ੍ਹਾਂ ਦੇ ਥੋੜੇ ਦੋਸਤ ਹਨ ਅਤੇ ਬਹੁਤੇ ਪੈਸੇ ਨਹੀਂ ਹਨ।
ਪਹਿਲਾਂ ਗੈਂਗ ਦੇ ਮੈਂਬਰ ਨਵੇਂ ਜੁਆਨਾਂ ਨਾਲ ਚੰਗਾ ਵਤੀਰਾ ਕਰਦੇ ਹਨ। ਉਹ ਉਹਨਾਂ ਨੂੰ ਨਵੇਂ ਦੋਸਤਾਂ ਨਾਲ ਮਿਲਾਉਂਦੇ ਹਨ। ਫਿਰ ਉਹ ਉਹਨਾਂ ਨੂੰ ਗੈਂਗ ਲਈ ਕੁਝ ਕਰਨ ਨੂੰ ਕਹਿੰਦੇ ਹਨ, ਜਿਵੇਂ ਕਿ ਕੁਝ ਚੋਰੀ ਕਰਨ ਲਈ। ਬਹੁਤੀ ਵਾਰ ਜੁਆਨ ਲੋਕ ਨਾਂਹ ਕਰਨ ਜਾਂ ਗੈਂਗ ਛੱਡਣ ਤੋਂ ਡੱਰਦੇ ਹਨ। ਉਹਨਾਂ ਨੂੰ ਡੱਰ ਹੁੰਦਾ ਹੈ ਕਿ ਗੈਂਗ ਉਹਨਾਂ ਨੂੰ ਜਾਂ ਉਹਨਾਂ ਦੇ ਪਰਿਵਾਰ ਨੂੰ ਨੁਕਸਾਨ ਪਹੁੰਚਾਉਂਣਗੇ।