ਕੰਮ ਦਾ ਸਮਾਂ ਅਤੇ ਉਵਰ-ਟਾਇਮ

ਤੁਸੀਂ ਬਿਨਾਂ ਬਰੇਕ ਤੋਂ ਪੰਜ ਘੰਟੇ ਕੰਮ ਕਰ ਸਕਦੇ ਹੋ। ਪੰਜਾਂ ਘੰਟਿਆਂ ਤੋਂ ਬਾਅਦ ਤੁਹਾਡੇ ਮਾਲਕ ਨੂੰ ਤੁਹਾਨੂੰ 30 ਮਿੰਟ ਦੀ ਬਰੇਕ ਦੇਣੀ ਹੀ ਪਵੇਗੀ।

ਜਦ ਤੱਕ ਤੁਹਾਡਾ ਤੁਹਾਡੇ ਮਾਲਕ ਨਾਲ ਔਸਤ ਕੰਮ ਦਾ ਇਕਰਾਰਨਾਮਾ ਨਹੀਂ ਹੈ, ਤੁਹਾਡਾ ਮਾਲਕ ਇਕ ਦਿਨ ਵਿਚ ਅੱਠ ਘੰਟੇ ਕੰਮ ਕਰਨ ਜਾਂ ਹਫ਼ਤੇ ਵਿਚ 40 ਆਮ ਘੰਟਿਆਂ ਤੋਂ ਬਾਅਦ ਤੁਹਾਨੂੰ ਉਵਰ-ਟਾਇਮ ਦੇ ਪੈਸੇ ਜ਼ਰੂਰ ਦੇਵੇ।

ਔਸਤ ਕੰਮ ਦੇ ਇਕਰਾਰਨਾਮੇ ਥੱਲੇ, ਤੁਸੀਂ ਅਤੇ ਤੁਹਾਡਾ ਮਾਲਕ ਇਕ ਲਿਖਤੀ ਇਕਰਾਰਨਾਮਾ ਕਰ ਸਕਦੇ ਹੋ ਜੋ ਤੁਹਾਡੇ ਮਾਲਕ ਨੂੰ ਇਜ਼ਾਜਤ ਦਿੰਦਾ ਹੈ ਕਿ ਉਹ ਤੁਹਡੇ ਕੰਮ ਦਾ ਸਮਾਂ ਇਸ ਹਿਸਾਬ ਨਾਲ ਰਖੇ ਜੋ ਮਾਲਕਾਂ ਦੀਆਂ ਲੋੜਾਂ ਨੂੰ ਜ਼ਿਆਦਾ ਸਹੀ ਬੈਠਦਾ ਹੋਵੇ। ਔਸਤ ਕੰਮ ਦੇ ਇਕਰਾਰਨਾਮੇ ਥੱਲੇ, ਤੁਹਾਡਾ ਉਵਰ-ਟਾਇਮ ਲੈਣ ਦਾ ਹੱਕ ਘੱਟ ਜਾਂ ਖਤਮ ਹੋ ਸਕਦਾ ਹੈ।

ਔਸਤ ਕੰਮ ਦੇ ਇਕਰਾਰਨਾਮੇ ਗੁੰਝਲਦਾਰ ਹੋ ਸਕਦੇ ਹਨ।ਤੁਸੀਂ ਇੰਪਲਇਮੈਂਟ ਸਟੈਂਡਰਸ ਬਰਾਂਚਨਾਲ ਸੰਪਰਕ ਕਰਕੇ ਮਦਦ ਲੱਭ ਸਕਦੇ ਹੋ । ਸਧਾਰਨ ਉਦਾਹਰਣ ਵਰਤਨ ਲਈ:ਜੇ ਤੁਸੀਂ ਆਮਤੌਰ ‘ਤੇ ਹਫ਼ਤੇ ਦੇ 40 ਘੰਟੇ ਕੰਮ ਕਰਦੇ ਹੋ, ਔਸਤ ਹੀ, ਇਕ ਹਫ਼ਤੇ ਦੇ ਔਸਤ ਕੰਮ ਦੇ ਇਕਰਾਰਨਾਮੇ ਥੱਲੇ, ਤੁਹਾਡਾ ਮਾਲਕ ਤੁਹਾਨੂੰ ਹਫ਼ਤੇ ਦੇ ਸੱਭ ਤੋਂ ਬਿਜ਼ੀ ਦਿਨਾਂ ਵਿਚ ਦਿਨ ਦੇ 10 ਘੰਟੇ ਕੰਮ ਕਰਨ  ਲਈ ਸੱਦ ਸਕਦਾ ਹੈ। ਇਸ ਕੇਸ ਵਿਚ, ਤੁਹਾਡੇ 40 ਘੰਟੇ, ਹਫ਼ਤੇ ਦੇ ਪੰਜ ਦਿਨ ਕੰਮ ਨੂੰ ਔਸਤ ਕਰਕੇ 10 ਘੰਟਿਆਂ ਦੇ ਚਾਰ ਦਿਨਾਂ ਵਿਚ ਜੋੜ ਦਿਤਾ ਗਿਆ ਹੈ। 10 ਘੰਟਿਆਂ ਦੇ ਦਿਨਾਂ ਕੋਈ ਉਵਰ-ਟਾਇਮ ਨਹੀਂ ਦਿਤਾ ਗਿਆ।    

ਕਾਨੂੰਨ ਥੱਲੇ,ਨਿਯਮ ਹਨ ਜੋ ਔਸਤ ਕੰਮ ਦੇ ਇਕਰਾਰਨਾਮਿਆਂ ਨੂੰ ਸੇਧ ਦਿੰਦੇ ਹਨ। ਜ਼ਿਆਦਾ ਜਾਣਕਾਰੀ ਲਈ,ਇੰਪਲਇਮੈਂਟ ਸਟੈਂਡਰਸ ਬਰਾਂਚ ਨਾਲ ਸੰਪਰਕ ਕਰੋ।

ਉਵਰ-ਟਾਇਮ ਦਾ ਭੁਗਤਾਨ

ਤੁਹਾਡੇ ਮਾਲਕਾਂ ਨੂੰ ਤੁਹਾਨੂੰ ਉਵਰ-ਟਾਇਮ ਦੇ ਵਾਧੂ ਪੈਸੇ ਦੇਣੇ ਹੀ ਪੈਣਗੇ: 

  • ਜਦੋਂ ਤੁਹਾਡਾ ਆਪਣੇ ਮਾਲਕਾਂ ਨਾਲ ਔਸਤ ਕੰਮ ਇਕਰਾਰਨਾਮਾ ਨਹੀਂ ਹੈ:ਤੁਹਾਡਾ ਮਾਲਕ ਤੁਹਾਨੂੰ ਇਕ ਦਿਨ ਵਿਚ ਅੱਠ ਘੰਟੇ ਤੋਂ ਜ਼ਿਆਦਾ ਜਾਂ ਇਕ ਹਫ਼ਤੇ ਵਿਚ 40 ਘੰਟਿਆਂ ਤੋਂ ਜ਼ਿਆਦਾ ਕੰਮ ਕਰਨ ਲਈ ਕਹਿੰਦਾ ਹੈ,

ਜਾਂ

  • ਜਦੋਂ ਤੁਹਾਡਾ ਆਪਣੇ ਮਾਲਕਾਂ ਨਾਲ ਔਸਤ ਕੰਮ ਇਕਰਾਰਨਾਮਾ ਨਹੀਂ ਹੈ:ਤੁਹਾਡਾ ਮਾਲਕ ਤੁਹਾਨੂੰ ਇਕ ਦਿਨ ਵਿਚ

ਉਸਤੋਂ ਵੀ ਜ਼ਿਆਦਾ ਘੰਟੇ ਕੰਮ ਕਰਨ ਲਈ ਕਹਿੰਦਾ ਹੈ ਜਿੰਨੇ ਬਾਰੇ ਤੁਸੀਂ ਆਪਣੇ ਔਸਤ ਕੰਮ ਦੇ ਇਕਰਾਰਨਾਮੇ ਵਿਚ ਸਹਿਮਤ ਹੋਏ ਹੋ।

ਤੁਹਾਨੂੰ ਮਿਲਦੇ ਉਵਰ-ਟਾਇਮ ਤਨਖਾਹ ਦੇ ਪੈਸੇ ਇਸ ਗੱਲ ‘ਤੇ ਨਿਰਭਰ ਕਰਦੇ ਹਨ ਕਿ ਤੁਸੀਂ ਕਿੰਨੇ ਘੰਟੇ ਵਾਧੂ ਕੰਮ ਕੀਤਾ ਹੈ

ਇਕ ਦਿਨ ਵਿਚ ਅੱਠ ਘੰਟੇ ਤੋਂ ਬਾਅਦ ਤੁਹਾਨੂੰ ਉਵਰ-ਟਾਇਮ ਜ਼ਰੂਰ ਮਿਲਣਾ ਚਾਹੀਦਾ ਹੈ।

ਤੁਹਾਡਾ ਮਾਲਕ ਤੁਹਾਨੂੰ ਅੱਠ ਘੰਟੇ ਤੋਂ ਵਾਧੂ ਕੰਮ ਕੀਤੇ ਹਰ ਘੰਟੇ ਦੇ ਆਮ ਤਨਖਾਹ ਤੋਂ ਡੇਢ ਗੁਣਾ ਪੈਸੇ ਜ਼ਰੂਰ ਦੇਵੇ। ਇਸ ਨੂੰ ਡੇਢ ਗੁਣਾ ਸਮਾਂ ਕਹਿੰਦੇ ਹਨ। ਤੁਹਾਡਾ ਮਾਲਕ ਤੁਹਾਨੂੰ ਬਾਰਾਂ ਘੰਟੇ ਤੋਂ ਵਾਧੂ ਕੰਮ ਕੀਤੇ ਹਰ ਘੰਟੇ ਦੇ ਆਮ ਤਨਖਾਹ ਤੋਂ ਦੁਗਣੇ ਪੈਸੇ ਜ਼ਰੂਰ ਦੇਵੇ। ਇਸ ਨੂੰ ਦੁਗਣਾ ਸਮਾਂ ਕਹਿੰਦੇ ਹਨ।

Justice Education Society Citizenship and Immigration Canada Welcome BC City of Vancouver