ਕੰਮ ਲਈ ਅਰਜ਼ੀ ਦੇਣੀ

ਕਨੇਡਾ ਵਿਚ ਕਾਮਿਆਂ ਨੂੰ ਵਿਤਕਰੇ ਤੋਂ ਬਚਾਉਣ ਲਈ ਕਾਨੂੰਨ ਹਨ। ਉਦਾਹਰਣ ਵਜੋਂ, ਮਾਲਕਾਂ ਤੋਂ ਆਸ ਕੀਤੀ ਜਾਂਦੀ ਹੈ ਕਿ ਉਹ ਕਾਮਿਆਂ ਨੂੰ ਨਿਪੁੰਨਤਾ ਦੇ ਅਧਾਰ ‘ਤੇ ਰਖਣ । ਉਹ ਤੁਹਾਨੂੰ ਇਸ ਕਰਕੇ ਕੰਮ ‘ਤੇ ਰਖਣ ਲਈ ਨਾਂਹ ਨਹੀਂ ਕਰ ਸਕਦੇ ਕਿ ਉਨ੍ਹਾਂ ਨੂੰ ਤੁਹਾਡੀ ਚਮੜੀ ਦਾ ਰੰਗ ਜਾਂ ਤੁਹਾਡਾ ਧਰਮ ਪਸੰਦ ਨਹੀਂ। ਇਹ ਤਾਂ ਵਿਤਕਰਾ ਹੈ। ਕਈ ਤਰਾਂ ਦੇ ਵਿਤਕਰੇ ਕਾਨੂੰਨ ਦੇ ਖਿਲਾਫ਼ ਹਨ।

ਇਹ ਵਿਤਕਰਾ ਹੈ ਜੇ ਕੋਈ ਤੁਹਾਨੂੰ ਇਨ੍ਹਾਂ ਕਾਰਨਾਂ ਕਰਕੇ ਕੰਮ ਨਹੀਂ ਦਿੰਦਾ:

  • ਲਿੰਗ
  • ਉਮਰ
  • ਨਸਲ ਜਾਂ ਜਨਮਭੂਮੀ
  • ਧਰਮ
  • ਲਿੰਗਕ ਰੂਚੀ(ਸਮਲਿੰਗੀ, ਦੋ-ਲਿੰਗੀ,ਵਿਪਰੀਤ-ਲਿੰਗੀ)
  • ਵਿਆਹੁਤਾ ਜਾਂ ਪਰਿਵਾਰਕ ਅਵਸਥਾ (ਕੁਆਰਾ, ਵਿਆਹਿਆ,ਜਾਂ ਪੱਕੇ ਇਕਠੇ ਰਹਿੰਦੇ)   
  • ਦਿਮਾਗੀ ਜਾਂ ਸਰੀਰਕ ਅਪਾਹਜਪੁਣਾ

ਕੰਮ ਤੇ ਵਿਤਕਰੇ ਤੋਂ ਤੁਹਾਨੂੰ ਬਚਾਉਣ ਲਈ ਵੀ ਕਾਨੂੰਨ ਹਨ। ਜਦੋਂ ਤੁਸੀਂ ਕੋਈ ਕੰਮ ਸ਼ੁਰੂ ਕਰਦੇ ਹੋ, ਤੁਸੀਂ ਮਾਲਕਾਂ ਨਾਲ ਇਕ ਇਕਰਾਰਨਾਮਾ ਕਰਦੇ ਹੋ। ਉਹ ਤੁਹਾਡੇ ਕੰਮ ਦੇ ਬਦਲੇ ਤੁਹਾਨੂੰ ਤਨਖਾਹ ਅਤੇ ਹੋਰ ਭੱਤੇ ਦੇਣ ਲਈ ਰਾਜ਼ੀ ਹੁੰਦੇ ਹਨ।

ਕਾਮੇ ਦੇ ਤੌਰ ਤੇ ਤੁਹਾਡੇ ਹੱਕ

ਬੀ ਸੀ ਵਿਚ ਕਾਨੂੰਨ ਹੈ ਜੋ ਕਾਮੇ ਦੇ ਤੌਰ ‘ਤੇ ਤੁਹਾਡੀ ਅਤੇ ਤੁਹਾਡੇ ਮੁਢਲੇ ਹੱਕਾਂ ਦੀ ਰਾਖੀ ਕਰਦਾ ਹੈ। ਇਸਨੂੰ ਇੰਪਲਇਮੈਂਟ ਸਟੈਂਡਰਸ ਐਕਟ ਕਹਿੰਦੇ ਹਨ। ਇਹ ਕਾਨੂੰਨ ਬਹੁਤੇ ਕਾਮਿਆਂ ਦੀ ਰਾਖੀ ਕਰਦਾ ਹੈ। ਫਾਰਮਾਂ ‘ਚ ਕੰਮ ਕਰਨ ਵਾਲੇ ਇੰਪਲਇਮੈਂਟ ਸਟੈਂਡਰਸ ਐਕਟ ਦੀਆਂ ਸਾਰੀਆਂ ਨਹੀਂ ਪਰ ਕੁਝ ਹੀ ਧਰਾਵਾਂ ਥੱਲੇ ਆਉਂਦੇ ਹਨ।

ਇੰਪਲਇਮੈਂਟ ਸਟੈਂਡਰਸ ਬਰਾਂਚ
1-800-663-3316 (ਬੀ ਸੀ ਵਿਚ ਟੋਲ ਫ਼ਰੀ)
www.labour.gov.bc.ca/esb/facshts

Justice Education Society Citizenship and Immigration Canada Welcome BC City of Vancouver