ਛੁੱਟੀ/ ਛੁੱਟੀਆਂ ਦੀ ਤਨਖਾਹ
ਛੁੱਟੀ ਦੀ ਤਨਖਾਹ
ਬੀ ਸੀ ਵਿਚ ਨੌਂ ਛੁੱਟੀਆਂ ਹਨ। ਇਨ੍ਹਾਂ ਨੂੰ ਸਰਕਾਰੀ ਛੁੱਟੀਆਂ ਕਹਿੰਦੇ ਹਨ ਕਿਉਂਕਿ ਕਾਨੂੰਨ ਕਹਿੰਦਾ ਹੈ ਕਿ ਇਹ ਛੁੱਟੀਆਂ ਹਨ। ਵਿਧਾਨ ਸਰਕਾਰ ਦੁਆਰਾ ਬਣਾਏ ਕਾਨੂੰਨ ਦਾ ਇਕ ਹੋਰ ਨਾਂ ਹੈ। ਆਮ ਕਰਕੇ ਸਰਕਾਰੀ ਛੁੱਟੀ ‘ਤੇ ਤੁਸੀਂ ਕੰਮ ਤੇ ਨਹੀਂ ਜਾਦੇਂ ਪਰ ਤੁਹਾਨੂੰ ਤਨਖਾਹ ਫਿਰ ਵੀ ਮਿਲਦੀ ਹੈ।
ਈਸਟਰ ਐਤਵਾਰ, ਈਸਟਰ ਸੋਮਵਾਰ, ਅਤੇ ਬੌਕਸਿੰਗ ਡੇਅ ਸਰਕਾਰੀ ਛੁੱਟੀਆਂ ਨਹੀਂ ਹਨ। ਸਰਕਾਰੀ ਛੁੱਟੀਆਂ ਹਨ:
• ਨਿਯੂ ਯਿਅਰਸ ਡੇਅ • ਲੇਬਰ ਡੇਅ
• ਗੁਡ ਫਰਾਈਡੇਅ •ਥੈਂਕਸ-ਗਿਵਿੰਗ ਡੇਅ
• ਵਿਕਟੋਰੀਆ ਡੇਅ • ਰਮੈਂਬਰੰਸ ਡੇਅ
• ਕਨੇਡਾ ਡੇਅ • ਕਰਿਸਮਿਸ ਡੇਅ
• ਬੀ ਸੀ ਡੇਅ
ਸਰਕਾਰੀ ਛੁੱਟੀ ਦੀ ਤਨਖਾਹ ਮਿਲਣ ਲਈ ਜ਼ਰੂਰੀ ਹੈ ਕਿ ਤੁਸੀਂ:
- ਘੱਟੋ-ਘੱਟ 30 ਕੈਲੰਡਰੀ ਦਿਨਾਂ ਤੋਂ ਕੰਮ ‘ਤੇ ਲਗੇ ਹੋਵੋ,
ਅਤੇ
- ਸਰਕਾਰੀ ਛੁੱਟੀ ਤੋਂ ਪਹਿਲਾਂ 30 ਚੋਂ ਘੱਟੋ-ਘੱਟ 15 ਦਿਨ ਕੰਮ ਕੀਤਾ ਹੋਵੇ।
ਜੇ ਤੁਸੀਂ ਔਸਤ ਕੰਮ ਦੇ ਇਕਰਾਰਨਾਮਾ ਥੱਲੇ ਸਰਕਾਰੀ ਛੁੱਟੀ ਤੋਂ ਪਹਿਲਾਂ 30 ਦਿਨਾਂ ‘ਚ ਕਦੀ ਵੀ ਕੰਮ ਕੀਤਾ ਹੈ, ਤੁਹਾਡਾ ਆਪਣੇ-ਆਪ ਹੀ ਸਰਕਾਰੀ ਛੁੱਟੀ ‘ਤੇ ਹੱਕ ਬਣ ਜਾਂਦਾ ਹੈ।
ਛੁੱਟੀਆਂ ਦੀ ਤਨਖਾਹ
ਸਾਰੇ ਮਾਲਕਾਂ ਨੂੰ ਹਰ ਸਾਲ ਘੱਟੋ-ਘੱਟ ਦੋ ਹਫ਼ਤੇ ਦੀਆਂ ਛੁੱਟੀਆਂ ਤਨਖਾਹ ਸਮੇਤ ਦੇਣੀਆਂ ਪੈਣਗੀਆਂ। ਜੇ ਤੁਸੀਂ ਇਕ ਹੀ ਮਾਲਕ ਨਾਲ ਇਕ ਤੋਂ ਚਾਰ ਸਾਲ ਕੰਮ ਕੀਤਾ ਹੈ, ਤੁਹਾਡੇ ਮਾਲਕ ਨੂੰ ਦੋ ਹਫ਼ਤੇ ਦੀਆਂ ਛੁੱਟੀਆਂ ਤਨਖਾਹ ਸਮੇਤ ਦੇਣੀਆਂ ਪੈਣਗੀਆਂ।ਜੇ ਤੁਸੀਂ ਇਕ ਹੀ ਮਾਲਕ ਨਾਲ ਪੰਜ ਸਾਲ ਜਾਂ ਜ਼ਿਆਦਾ ਲਈ ਕੰਮ ਕੀਤਾ ਹੈ, ਤੁਹਾਡੇ ਮਾਲਕ ਨੂੰ ਤਿੰਨ ਹਫ਼ਤੇ ਦੀਆਂ ਛੁੱਟੀਆਂ ਤਨਖਾਹ ਸਮੇਤ ਦੇਣੀਆਂ ਪੈਣਗੀਆਂ। ਜੇ ਤੁਸੀਂ ਆਪਣੀਆਂ ਛੁੱਟੀਆਂ ਮਿਲਣ ਤੋਂ ਪਹਿਲਾਂ ਆਪਣੀ ਨੌਕਰੀ ਛੱਡ ਦਿੰਦੇ ਹੋ, ਤੁਹਾਡੇ ਮਾਲਕਾਂ ਨੂੰ ਤੁਹਾਨੂੰ ਫਿਰ ਵੀ ਕੁਝ ਵਾਧੂ ਪੈਸੇ ਦੇਣੇ ਪੈਣਗੇ।