ਅਦਾਲਤ ਦੇ ਕਮਰੇ ਵਿਚ ਕੀ ਹੁੰਦਾ ਹੈ?
ਅਦਾਲਤ ਦਾ ਕਮਰਾ ਕਿਸ ਤਰ੍ਹਾਂ ਦਿਖਾਈ ਦਿੰਦਾ ਹੈ
ਇਹ ਚਿੱਤਰ ਫ਼ੌਜਦਾਰੀ ਮੁਕੱਦਮੇ ਵਿਚ ਇਕ ਆਮ ਅਦਾਲਤੀ ਕਮਰਾ ਦਿਖਾਉਂਦਾ ਹੈ, ਜਿਸ ਵਿਚ ਕਥਿਤ ਦੋਸ਼ੀ, ਸਰਕਾਰੀ ਵਕੀਲ, ਅਤੇ ਅਦਾਲਤ ਦਾ ਸ਼ੈਰਿਫ ਹਨ। ਦਿਵਾਨੀ (ਗੈਰ-ਫ਼ੌਜਦਾਰੀ) ਮੁਕੱਦਮੇ ਵਿਚ, ਅਦਾਲਤ ਦਾ ਕਮਰਾ ਇਸ ਤਰ੍ਹਾਂ ਦਾ ਹੀ ਦਿਖਾਈ ਦਿੰਦਾ ਹੈ ਪਰ ਇਸ ਵਿਚ ਸ਼ੈਰਿਫ ਨਹੀਂ ਹੁੰਦਾ। ਦੋਨੋਂ ਧਿਰਾਂ ਜਾਂ ਉਨ੍ਹਾਂ ਦੇ ਵਕੀਲ ਓਥੇ ਬੈਠਦੇ ਹਨ ਜਿੱਥੇ ਇਸ ਚਿੱਤਰ ਵਿਚ ਕਥਿਤ ਦੋਸ਼ੀ ਅਤੇ ਸਰਕਾਰੀ ਵਕੀਲ ਦਿਖਾਏ ਗਏ ਹਨ। ਅਦਾਲਤੀ ਕਮਰੇ ਲੋਕਾਂ ਲਈ ਖੁਲ੍ਹੇ ਹੁੰਦੇ ਹਨ (ਜੇ ਜੱਜ ਅਦਾਲਤੀ ਕਮਰੇ ਨੂੰ ਬੰਦ ਕਰਨ ਲਈ ਖਾਸ ਆਰਡਰ ਨਹੀਂ ਕਰਦਾ)। ਲੋਕ ਅਤੇ ਗਵਾਹ ਅਦਾਲਤ ਦੇ ਕਮਰੇ ਵਿਚ ਪਿਛਲੇ ਪਾਸੇ ਬੈਠਦੇ ਹਨ।
Diagram courtesy LSS
ਅਦਾਲਤ ਵਿਚ ਕਿਸ ਤਰ੍ਹਾਂ ਵਰਤਾਉ ਕਰਨਾ ਹੈ
ਅਦਾਲਤਾਂ ਗੰਭੀਰ ਥਾਂਵਾਂ ਹਨ ਅਤੇ ਇਨ੍ਹਾਂ ਵਿਚ ਆਦਰ ਵਾਲੇ ਤਰੀਕੇ ਨਾਲ ਵਰਤਾਉ ਕਰਨਾ ਜ਼ਰੂਰੀ ਹੈ। ਕੁਝ ਸੁਝਾਅ ਇਹ ਹਨ:
- ਸਮੇਂ ਸਿਰ ਪੁੱਜੋ
- ਚੁੱਪ ਰਹੋ
- ਗਮ ਨਾ ਚਿੱਥੋ ਜਾਂ ਅਦਾਲਤ ਦੇ ਕਮਰੇ ਵਿਚ ਖਾਣ ਜਾਂ ਪੀਣ ਵਾਲੀਆਂ ਚੀਜ਼ਾਂ ਨਾ ਲੈ ਕੇ ਆਉ
- ਆਪਣਾ ਸੈੱਲ ਫੋਨ ਅਤੇ ਹੋਰ ਇਲੈਕਟਰੌਨਿਕ ਯੰਤਰ ਬੰਦ ਕਰੋ
- ਫੋਟੋਆਂ ਨਾ ਲਵੋ
- ਇਸ ਤਰ੍ਹਾਂ ਦੇ ਕੱਪੜੇ ਪਾਉ ਜਿਵੇਂ ਤੁਸੀਂ ਕਿਸੇ ਜੌਬ ਦੀ ਇੰਟਰਵਿਊ ਲਈ ਜਾ ਰਹੇ ਹੋ
- ਅਦਾਲਤ ਦੇ ਕਮਰੇ ਵਿਚ ਹਰ ਇਕ ਨਾਲ ਨਿਮਰ ਰਹੋ, ਜਿਸ ਵਿਚ ਅਦਾਲਤ ਦਾ ਸ਼ੈਰਿਫ, ਵਕੀਲ ਅਤੇ ਦੂਜੀ ਧਿਰ ਸ਼ਾਮਲ ਹਨ
- ਜਦੋਂ ਦੂਜੀ ਧਿਰ (ਜਾਂ ਵਕੀਲ) ਬੋਲ ਰਹੇ ਹੋਣ ਤਾਂ ਕਦੀ ਵੀ ਵਿਘਨ ਨਾ ਪਾਉ
- ਬੋਲਣ ਵੇਲੇ ਖੜ੍ਹੇ ਹੋਵੋ
- ਉੱਚੀ ਬੋਲੋ ਤਾਂ ਜੋ ਜੱਜ ਤੁਹਾਨੂੰ ਸੁਣ ਸਕੇ
- ਕੋਈ ਖਾਸ ਬੋਲੀ ਜਾਂ ਭੱਦੇ ਸ਼ਬਦ ਨਾ ਬੋਲੋ
- ਜੇ ਤੁਸੀਂ ਸੂਬਾਈ ਅਦਾਲਤ ਵਿਚ ਹੋਵੋ ਤਾਂ ਜੱਜ ਨੂੰ ‘‘ਯੂਅਰ ਔਨਰ`’ ਆਖੋ
- ਜੇ ਤੁਸੀਂ ਸੁਪਰੀਮ ਕੋਰਟ ਜਾਂ ਕੋਰਟ ਆਫ ਅਪੀਲ ਵਿਚ ਹੋਵੋ ਤਾਂ ਜੱਜ ਨੂੰ ‘‘ਮਾਈ ਲੌਰਡ`’ ਜਾਂ ਮਾਈ ਲੇਡੀ`’ ਆਖੋ