ਜਵਾਨਾਂ ਦੇ ਰਿਕਾਰਡ
ਬਾਲਗਾਂ ਵਾਂਗ, ਕਿਸੇ ਜੁਰਮ ਲਈ ਦੋਸ਼ੀ ਪਾਏ ਗਏ ਜਵਾਨ ਦਾ ਮੁਜਰਮਾਨਾ ਰਿਕਾਰਡ ਬਣੇਗਾ। ਉਸ ਦੇ ਮੁਜਰਮਾਨਾ ਪਿਛੋਕੜ ਬਾਰੇ ਜਾਣਕਾਰੀ ਇਕ ਫਾਇਲ ਵਿਚ ਰੱਖੀ ਜਾਂਦੀ ਹੈ। ਸਿਰਫ ਕੁਝ ਖਾਸ ਲੋਕਾਂ ਹੀ ਜਵਾਨ ਦਾ ਮੁਜਰਮਾਨਾ ਰਿਕਾਰਡ ਪੜ੍ਹ ਸਕਦੇ ਹਨ:
- ਜਵਾਨ
- ਪੀੜਿਤ (ਵਿਕਟਿਮ)
- ਕੋਈ ਪੁਲੀਸ ਅਫਸਰ
- ਸਰਕਾਰੀ ਵਕੀਲ
- ਜੱਜ
- ਯੂਥ ਵਰਕਰ
- ਜਵਾਨ ਦੇ ਮਾਪੇ ਜਾਂ ਗਾਰਡੀਅਨ
- ਜਵਾਨ ਦਾ ਵਕੀਲ
- ਸੂਬੇ ਦਾ ਅਟਾਰਨੀ ਜਨਰਲ
- ਜੇਲ੍ਹ ਦਾ ਡਾਇਰੈਕਟਰ
- ਜਵਾਨ ਦਾ ਸਕੂਲ ਸੁਪਰਵਾਈਜ਼ਰ
ਮੁਜਰਮਾਨਾ ਰਿਕਾਰਡ ਹੋਣਾ ਉਸ ਜਵਾਨ ਨੂੰ ਕੈਨੇਡਾ ਤੋਂ ਬਾਹਰ ਜਾਣ ਜਾਂ ਕੁਝ ਯੂਨੀਵਰਸਿਟੀਆਂ ਵਿਚ ਪੜ੍ਹਾਈ ਕਰਨ ਤੋਂ ਰੋਕ ਸਕਦਾ ਹੈ ਜਿਹੜਾ ਜਵਾਨ ਅਜਿਹਾ ਕਰਨਾ ਚਾਹੁੰਦਾ ਹੋਵੇ। ਦੋਸ਼ੀ ਪਾਏ ਗਏ ਜਵਾਨ ਦਾ ਰਿਕਾਰਡ ਆਪਣੀ ਪਿਛਲੀ ਸਜ਼ਾ ਖਤਮ ਹੋ ਜਾਣ ਤੋਂ ਬਾਅਦ ਆਮ ਤੌਰ `ਤੇ 3 ਤੋਂ 5 ਸਾਲਾਂ ਲਈ ਰਹੇਗਾ। ਜੇ ਜੁਰਮ ਬਹੁਤ ਜ਼ਿਆਦਾ ਗੰਭੀਰ ਹੋਵੇ ਤਾਂ ਕਦੇ ਕਦੇ ਇਹ ਰਿਕਾਰਡ ਲੰਮਾ ਸਮਾਂ ਰੱਖਿਆ ਜਾਂਦਾ ਹੈ।