ਜੁਰਮ ਦਾ ਰਿਕਾਰਡ
ਜੇ ਲੈਂਡਿਡ ਇੰਮੀਗਰੈਂਟ ਕਾਨੂੰਨ ਤੋੜਦਾ ਹੈ? ਇਸ ਨਾਲ ਕਨੇਡੀਅਨ ਸਿਟੀਜ਼ਨਸ਼ਿਪ ਲੈਣ ਵਿਚ ਮੁਸ਼ਕਿਲ ਹੋ ਸਕਦੀ ਹੈ। ਪੁਲਿਸ ਸਾਰੀਆਂ ਸਿਟੀਜ਼ਨਸ਼ਿਪ ਅਰਜ਼ੀਆਂ ਜੁਰਮ ਦੇ ਰਿਕਾਰਡ ਲਈ ਚੈਕ ਕਰਦੀ ਹੈ।
ਸਿਟੀਜ਼ਨ ਬਨਣ ਲਈ, ਲੈਂਡਿਡ ਇੰਮੀਗਰੈਂਟ ਪਿਛਲੇ ਚਾਰ ਵਿਚੋਂ ਤਿੰਨ ਸਾਲ ਜ਼ਰੂਰ ਕਨੇਡਾ ਵਿਚ ਰਿਹਾ ਹੋਵੇ। ਜੇਲ ਦਾ ਸਮਾਂ ਨਹੀਂ ਗਿਣਿਆਂ ਜਾਂਦਾ। ਤੁਸੀਂ ਸਿਟੀਜ਼ਨ ਨਹੀਂ ਬਣ ਸਕਦੇ ਜਦੋਂ ਤੁਸੀਂ ਜੇਲ ਵਿਚ ਹੋ, ਜਾਂ ਪਰੋਲ ਤੇ ਹੋ (ਜੇਲ ਚੋਂ ਜਲਦੀ ਛੱਡ ਦਿਤਾ ਗਿਆ)।
ਕਈ ਵਾਰ ਜੁਰਮ ਦੇ ਰਿਕਾਰਡ ਵਾਲੇ ਲੋਕ ਸਿਟੀਜ਼ਨ ਨਹੀਂ ਬਣ ਸਕਦੇ ਅਤੇ ਉਨ੍ਹਾਂ ਨੂੰ ਕਨੇਡਾ ਛੱਢਣਾ ਪੈ ਸਕਦਾ ਹੈ। ਕਈ ਵਾਰ ਲੋਕ ਸਿਟੀਜ਼ਨ ਬਨਣ ਲਈ ਜੁਰਮ ਦੇ ਰਿਕਾਰਡ ਬਾਰੇ ਝੂਠ ਬੋਲ ਦਿੰਦੇ ਹਨ। ਬਾਅਦ ਵਿਚ ਸਰਕਾਰ ਨੂੰ ਪਤਾ ਲਗ ਸਕਦਾ ਹੈ ਅਤੇ ਉਨ੍ਹਾਂ ਦੀ ਸਿਟੀਜ਼ਨਸ਼ਿਪ ਖੋਹੀ ਜਾ ਸਕਦੀ ਹੈ।