ਜੁਰਮ ਅਤੇ ਪੁਲਿਸ

ਜੁਰਮ ਅਤੇ ਪੁਲਿਸ

ਫ਼ੌਜਦਾਰੀ ਕਾਨੂੰਨ ਕੀ ਹੈ?

ਫੌਜਦਾਰੀ ਕਾਨੂੰਨ ਕਿਸੇ ਨੂੰ ਹੋਰ ਲੋਕਾਂ ਨੂੰ ਦੁਖੀ ਕਰਨ ਜਾਂ ਮਾਰਨ ਜਾਂ ਉਨ੍ਹਾਂ ਤੋਂ ਚੋਰੀ ਕਰਨ ਨੂੰ ਗੈਰਕਾਨੂੰਨੀ ਬਣਾਉਂਦਾ ਹੈ। ਜਿਨ੍ਹਾਂ ਲੋਕਾਂ ਤੇ ਫ਼ੌਜਦਾਰੀ ਕਾਨੂੰਨ ਤੋੜਣ ਦਾ ਦੋਸ਼ ਲਗਦਾ ਹੈ, ਉਨ੍ਹਾਂ ਨੂੰ ਸਰਕਾਰ ਵਲੋਂ ਅਦਾਲਤ ਵਿਚ ਲਿਆਂਦਾ ਜਾਂਦਾ ਹੈ। ਕੇਂਦਰੀ ਸਰਕਾਰ   

ਫ਼ੌਜਦਾਰੀ ਕਾਨੂੰਨ ਬਣਾਉਂਦੀ ਹੈ, ਜੋ ਸਾਰੇ ਕਨੇਡਾ ਵਿਚ ਇਕ ਹੈ।

ਕਨੇਡਾ ਵਿਚ ਪੁਲਿਸ ਦਾ ਕੰਮ

ਕਨੇਡਾ ਵਿਚ ਪੁਲਿਸ ਨੂੰ ਵੀ ਕਾਨੂੰਨ ਦੀ ਪਾਲਣਾ ਕਰਨੀ ਪੈਂਦੀ ਹੈ। ਸਮਾਜ ਵਿਚ ਲੋਕਾਂ ਦੀ ਰਾਖੀ ਕਰਨਾ ਉਨ੍ਹਾਂ ਦਾ ਫ਼ਰਜ਼ ਹੈ। ਪੁਲਿਸ ਲਈ ਵੀ ਨਿਯਮ ਹਨ। ਜੇ ਪੁਲਿਸ ਅਫ਼ਸਰ ਤੁਹਾਨੂੰ ਕੁਟਦਾ ਜਾਂ ਤੁਹਾਨੂੰ ਬੁਰਾ-ਭਲਾ ਕਹਿੰਦਾ ਹੈ, ਤੁਸੀਂ ਸ਼ਿਕਾਇਤ ਕਰ ਸਕਦੇ ਹੋ। ਰੋਇਲ ਕਨੇਡੀਅਨ ਮਾਂਉਟਡ ਪੁਲਿਸ (ਆਰ ਸੀ ਐਮ ਪੀ) ਬਾਰੇ ਸ਼ਿਕਾਇਤ ਕਰਨ ਲਈ 1-800-665-6878 ਤੇ ਫੋਨ ਕਰੋ। ਵੈਬਸਾਇਟ ਹੈwww.cpc-cpp.gc.ca. ਬੀ ਸੀ ਵਿਚ ਪੁਲਿਸ ਬਾਰੇ ਸ਼ਿਕਾਇਤ ਕਰਨ ਲਈ ਪੁਲਿਸ ਕੰਪਲੇਂਟ ਕਮਿਸ਼ਨਰ ਲਈ www.opcc.bc.caਤੇ ਜਾਉ ਅਤੇ ਮੇਕਿੰਗ ਏ ਕੰਪਲੇਂਟ ਤੇ ਕਲਿਕ ਕਰੋ।

ਕੀ ਕਰੋ ਜੇ ਪੁਲਿਸ ਤੁਹਾਡੀ ਗੱਡੀ ਰੋਕਦੀ ਹੈ

ਜਦੋਂ ਤੁਸੀਂ ਗੱਡੀ ਚਲਾਂ ਰਹੇ ਹੋਂ, ਹੋ ਸਕਦਾ ਹੈ ਕਿ ਤੁਸੀਂ ਲਿਸ਼ਕਾਰੇ ਮਾਰਦੀ ਪੁਲਿਸ ਕਾਰ ਤੁਹਾਡੇ ਪਿਛੇ ਜਾਂ ਤੁਹਾਡੇ ਬਰਾਬਰ ਚਲਦੀ ਦੇਖੋ। ਸੜਕ ਦੇ ਸੱਜੇ ਪਾਸੇ ਰੁਕ ਜਾਵੋ।

ਪੁਲਿਸ ਕਈ ਕਾਰਨ੍ਹਾ ਕਰਕੇ ਤੁਹਾਨੂੰ ਰੋਕ ਸਕਦੀ ਹੈ। ਹੋ ਸਕਦਾ ਹੈ ਕਿ ਤੁਸੀਂ ਬਹੁਤ ਤੇਜ਼ ਚਲਾ ਰਹੇ ਸੀ। ਹੋ ਸਕਦਾ ਹੈ ਤੁਸੀਂ ਸਟਾਪ ਸਾਇਨ ਤੇ ਨਹੀਂ ਖੜੇ ਹੋਏ। ਹੋ ਸਕਦਾ ਹੈ ਕਾਰ ਵਿਚ ਕੋਈ ਖ਼ਰਾਬੀ ਹੋਵੇ। ਜਾਂ ਪੁਲਿਸ ਅਫ਼ਸਰ ਦੇਖਣਾ ਚਾਹੁੰਦਾ ਹੈ ਕਿ ਤੁਸੀਂ ਸੀਟ ਬੈਲਟ ਲਾਈ ਹੈ।

ਤੁਹਾਨੂੰ ਕੀ ਕਰਨਾ ਚਾਹੀਦਾ ਹੈ ਜਦੋਂ ਤੁਹਾਨੂੰ ਪੁਲਿਸ ਰੋਕਦੀ ਹੈ?

  • ਪੁਲਿਸ ਨੂੰ ਆਪਣਾ ਨਾਂ ਅਤੇ ਪਤਾ ਦਸੋ।
  • ਦਸੋ ਕਿ ਕਾਰ ਕਿਸਦੀ ਹੈ।
  • ਆਪਣਾ ਡਰਾਇਵਿੰਗ ਲਾਇਸੈਂਸ, ਕਾਰ ਦੀ ਮਾਲਕੀ ਅਤੇ ਬੀਮੇ ਦੇ ਕਾਗਜ਼ ਦਿਖਾਓ।
  • ਪੁਲਿਸ ਨੂੰ ਪੈਸੇ ਨਾ ਦਿਓ। ਪੁਲਿਸ ਅਫ਼ਸਰ ਨੂੰ ਰਿਸ਼ਵਤ ਦੇਣੀ ਗੰਭੀਰ ਜੁਰਮ ਹੈ।

ਪੁਲਿਸ ਤੁਹਾਡੇ ਘਰ

ਪੁਲਿਸ ਅਫ਼ਸਰ ਤੁਹਾਡੇ ਘਰ ਆਉਂਦੇ ਹਨ ਅਤੇ ਅੰਦਰ ਆਉਣ ਲਈ ਪੁੱਛਦੇ ਹਨ। ਕੀ ਉਨ੍ਹਾਂ ਨੂੰ ਅੰਦਰ ਆਉਣ ਦੇਣਾ ਹੀ ਪਵੇਗਾ?

ਪੁਲਿਸ ਘਰ ਦੇ ਅੰਦਰ ਆ ਸਕਦੀ ਹੈ:

  • ਜੇ ਤੁਸੀਂ ਕਹਿੰਦੇ ਹੋ ਕਿ ਪੁਲਿਸ ਅਫ਼ਸਰ ਅੰਦਰ ਆ ਸਕਦੇ ਹਨ।
  • ਜੇ ਪੁਲਿਸ ਕੋਲ ਵਰੰਟ ਹਨ। ਵਰੰਟ ਜੱਜ ਤੋਂ ਲਿਆਂਦਾ ਇਕ ਕਾਗਜ਼ ਹੈ ਜੋ ਕਹਿੰਦਾ ਹੈ ਕਿ ਪੁਲਿਸ ਆ ਸਕਦੀ ਹੈ।
  • ਜੇ ਪੁਲਿਸ ਕਿਸੇ ਦਾ ਪਿਛਾ ਕਰ ਰਹੀ ਹੈ ਅਤੇ ਉਨ੍ਹਾਂ ਦਾ ਖਿਆਲ ਹੈ ਕਿ ਉਹ ਵਿਅਕਤੀ ਤੁਹਾਡੇ ਘਰ ਵਿਚ ਹੈ।
  • ਜੇ ਪੁਲਿਸ ਦਾ ਖਿਆਲ ਹੈ ਕਿ ਤੁਹਾਡੇ ਘਰ ਵਿਚ ਕੋਈ ਗੰਭੀਰ ਜੁਰਮ ਹੋ ਰਿਹਾ ਹੈ।

ਬਲਾਕ ਵਾਚ

ਬਲਾਕ ਵਾਚ ਗੁਆਂਢੀ ਵਲੋਂ ਗੁਆਂਢੀਆਂ ਦੀ ਮਦਦ ਕਰਨ ਬਾਰੇ ਪ੍ਰੋਗਰਾਮ ਹੈ। ਇਕ ਬਲਾਕ ਵਿਚਨਾਂਵਾ, ਟੈਲੀਫੋਨ ਨੰਬਰਾਂ ਅਤੇ ਪਤਿਆਂ ਦੇ ਨਕਸ਼ਿਆਂ ਦੀ ਮਦਦ ਨਾਲ ਮਕਾਨ, ਅਪਾਰਟਮੈਂਟ ਅਤੇ ਕੌਂਡੋਮੀਨਿਅਮ ਦੀ ਬਣੀ ਤਾਲਮੇਲ ਦੀ ਇਕ ਲੜੀ ਹੈ। ਭਾਈਵਾਲ ਇਕ-ਦੂਜੇ ਦੇ ਘਰਾਂ ਦੀ ਨਿਗਰਾਨੀ ਰਖਦੇ ਹਨ ਅਤੇ ਸ਼ੱਕੀ ਕਾਰਵਾਈਆਂ ਦੀ ਰਿਪੋਰਟ ਪੁਲਿਸ ਅਤੇ ਇਕ-ਦੂਜੇ ਨੂੰ ਕਰਦੇ ਹਨ।

Justice Education Society Citizenship and Immigration Canada Welcome BC City of Vancouver