ਪੁਲਿਸ ਗ੍ਰਿਫਤਾਰੀ
ਇਕ ਆਦਮੀ ਨੇ ਗ੍ਰੋਸਰੀ ਸਟੋਰ ਤੋਂ ਪੈਸੇ ਚੋਰੀ ਕੀਤੇ ਅਤੇ ਭੱਜਿਆ। ਪੁਲਿਸ ਨੇ ਜਿਮ ਹੇਵੱਸ ਨੂੰ ਸਟੋਰ ਤੋਂ ਪਰੇ ਗੱਲੀ ਵਿਚਦੀ ਭਜਦੇ ਦੇਖਿਆ। ਉਨ੍ਹਾਂ ਨੇ ਸੋਚਿਆਉਹ ਸ਼ਾਇਦ ਚੋਰ ਸੀ। ਪੁਲਿਸ ਨੇ ਜਿਮ ਨੂੰ ਰੋਕਿਆ ਅਤੇ ਥਾਣੇ ਲੈ ਗਏ। ਇਸਨੂੰ ਗ੍ਰਿਫਤਾਰੀ ਕਹਿੰਦੇ ਹਨ।
ਜਦੋਂ ਉਹ ਲੋਕਾਂ ਨੂੰ ਗ੍ਰਿਫਤਾਰ ਕਰਦੇ ਹਨ ਤਾਂ ਪੁਲਿਸ ਲਈ ਨਿਯਮ ਹਨ। ਗ੍ਰਿਫਤਾਰ ਹੋਏ ਵਿਅਕਤੀ ਦੇ ਵੀ ਹੱਕ ਹਨ:
- ਪੁਲਿਸ ਅਫ਼ਸਰ ਨੂੰ ਦਸਣਾ ਪੈਂਦਾ ਹੈ ਕਿ ਉਹ ਕੋਣ ਹੈ ਅਤੇ ਉਹ ਜਿਮ ਨੂੰ ਕਿਉਂ ਗ੍ਰਿਫਤਾਰ ਕਰ ਰਹੇ ਹਨ।
- ਪੁਲਿਸ ਅਫ਼ਸਰ ਨੂੰ ਜਿਮ ਨੂੰ ਫੌਰਨ ਵਕੀਲ ਨੂੰ ਫੋਨ ਕਰਨ ਦੇਣਾ ਪੈਣਾ ਹੈ।
- ਜੇ ਜਿਮ ਵਕੀਲ ਨਾਲ ਇੱਕਲਿਆਂ ਗੱਲ ਕਰਨਾ ਚਾਹੁੰਦਾ ਹੈ, ਪੁਲਿਸ ਅਫ਼ਸਰ ਨੂੰ ਕਰ ਲੈਣ ਦੇਣੀ ਚਾਹੀਦੀ ਹੈ।
- ਜਦੋਂ ਪੁਲਿਸ ਅਫ਼ਸਰ ਪੁੱਛਦਾ ਹੈ, ਜਿਮ ਨੂੰ ਆਪਣਾ ਨਾਂ ਅਤੇ ਪਤਾ ਦਸ ਦੇਣਾ ਚਾਹੀਦਾ ਹੈ। ਉਸਨੂੰ ਹੋਰ ਕੁਝ ਕਹਿਣ ਦੀ ਲੋੜ ਨਹੀਂ ਜਦ ਤੱਕ ਉਹ ਵਕੀਲ ਨਾਲ ਗੱਲ ਨਹੀਂ ਕਰ ਲੈਂਦਾ।
- 24 ਘੰਟੇ ਦੇ ਵਿਚ ਪੁਲਿਸ ਨੂੰ ਜਿਮ ਨੂੰ ਅਦਾਲਤ ਵਿਚ ਪੇਸ਼ ਕਰਨਾ ਪਵੇਗਾ ਜਾਂ ਉਸਨੂੰ ਛਡਣਾ ਪਵੇਗਾ।
ਕਈ ਵੱਖਰੇ ਤਰੀਕੇ ਹਨ ਜਿਸ ਨਾਲ ਜਿਮ ਗ੍ਰਿਫਤਾਰ ਹੋ ਸਕਦਾ ਹੈ:
- ਹੋ ਸਕਦਾ ਹੈ ਪੁਲਿਸ ਜਿਮ ਨੂੰ ਰੋਕੇ, ਪਰ ਗ੍ਰਿਫਤਾਰ ਨਾ ਕਰੇ। ਉਹ ਉਸਨੂੰ ਘਰ ਜਾਣ ਦੇ ਸਕਦੀ ਹੈ ਜੇ ਉਸ ਖਿਲਾਫ਼ ਦੋਸ਼ ਗੰਭੀਰ ਨਹੀਂ ਹਨ। ਬਾਅਦ ਵਿਚ ਜਿਮ ਨੂੰ ਡਾਕ ਵਿਚ ਨੋਟਿਸ ਮਿਲੇਗਾ।ਇਸਨੂੰ ਸਮੰਨ ਕਹਿੰਦੇ ਹਨ। ਸਮੰਨ ਤੇ ਅਦਾਲਤ ਵਿਚ ਜਾਣ ਦੀ ਤਰੀਕ ਅਤੇ ਸਮਾਂ ਲਿਖਿਆ ਹੋਵੇਗਾ। ਜਿਮ ਨੂੰ ਅਦਾਲਤ ਵਿਚ ਜਾਣਾ ਹੀ ਪਵੇਗਾ।
- ਪੁਲਿਸ ਜਿਮ ਨੂੰ ਗ੍ਰਿਫਤਾਰ ਕਰ ਸਕਦੀ ਹੈ ਅਤੇ ਥਾਣੇ ਲਿਜਾ ਸਕਦੀ ਹੈ ਅਤੇ ਫਿਰ ਛੱਡ ਦੇਵੇ। ਹੋ ਸਕਦਾ ਹੈ ਜਿਮ ਨੂੰ ਅਦਾਲਤ ਵਿਚ ਜਾਣ ਦਾ ਉਸਦਾ ਵਾਅਦਾ ਕਰਦਾ ਕਾਗਜ਼ ਸਾਇਨ ਕਰਨਾ ਪਵੇ। ਉਸਨੂੰ ਇਹ ਪੱਕਾ ਕਰਨ ਲਈ ਕਿ ਉਹ ਆਪਣੇ ਕੇਸ ਦੀ ਸੁਣਵਾਈ ਤੇ ਪਹੁੰਚੇਗਾ ਕੁਝ ਪੈਸੇ ਵੀ ਜਮਾਂ ਕਰਵਾਉਣੇ ਪੈ ਸਕਦੇ ਹਨ। ਉਸਨੂੰ ਬਾਅਦ ਵਿਚ ਇਹ ਪੈਸੇ ਵਾਪਿਸ ਮਿਲ ਜਾਣਗੇ ਜਦੋਂ ਉਹ ਕੋਰਟ ਵਿਚ ਜਾਵੇਗਾ।
- ਹੋ ਸਕਦਾ ਹੈ ਕਿ ਪੁਲਿਸ ਸੋਚੇ ਕਿ ਜਿਮ ਖ਼ਤਰਨਾਕ ਹੈ। ਜਾਂ ਹੋ ਸਕਦਾ ਹੈ ਪੁਲਿਸ ਸੋਚੇ ਕਿ ਉਹ ਅਦਾਲਤ ਵਿਚ ਨਹੀਂ ਆਵੇਗਾ। ਫਿਰ ਪੁਲਿਸ ਉਸਨੂੰ ਗ੍ਰਿਫਤਾਰ ਕਰ ਸਕਦੀ ਹੈ ਅਤੇ ਉਸਨੂੰ ਨਾ ਛੱਡੇ। ਜੇ ਪੁਲਿਸ ਜਿਮ ਨੂੰ ਨਹੀਂ ਛੱਡਦੀ, ਉਨ੍ਹਾਂ ਨੂੰ 24 ਘੰਟੇ ਦੇ ਵਿਚ ਉਸਨੂੰ ਅਦਾਲਤ ਵਿਚ ਲਿਜਾਣਾ ਪਵੇਗਾ। ਜੱਜ ਫ਼ੈਸਲਾ ਕਰੇਗਾ ਕਿ ਜਿਮ ਘਰ ਜਾ ਸਕਦਾ ਹੈ ਜਾਂ ਉਹ ਆਪਣੇ ਕੇਸ ਦੀ ਸੁਣਵਾਈ ਤੱਕ ਜੇਲ ਵਿਚ ਹੀ ਰਹੇਗਾ।
ਕਨੇਡਾ ਵਿਚ ਚੜਦੀ ਉਮਰ ਦੇ ਲੋਕਾਂ ਲਈ ਖਾਸ ਨਿਯਮ ਹਨ ਜੋ ਕਾਨੂੰਨ ਤੋੜਦੇ ਹਨ। ਉਹ ਬਾਲਗ ਅਦਾਲਤ ਵਿਚ ਨਹੀਂ ਜਾਂਦੇ। ਚੜਦੀ ਉਮਰ ਦੇ ਲੋਕਾਂ ਲਈ ਖ਼ਾਸ ਅਦਾਲਤ ਹੈ, ਜਿਸ ਨੂੰ ਯੂਥ ਕੋਰਟ ਕਹਿੰਦੇ ਹਨ।