ਅਦਾਲਤ ਵਿਚ ਜਾਣਾ
ਅਦਾਲਤ ਵਿਚ ਜਾਣਾ
ਦੋਸ਼ੀ ਸਿਧ ਹੋਣ ਤੱਕ ਨਿਰਦੋਸ਼
ਕਨੇਡਾ ਵਿਚ ਜਿਨ੍ਹਾਂ ਲੋਕਾਂ ਤੇ ਕਾਨੂੰਨ ਤੋੜਣ ਦਾ ਦੋਸ਼ ਲਗਦਾ ਹੈ, ਨਿਰਦੋਸ਼ ਹਨ ਜਦ ਤੱਕ ਦੋਸ਼ੀ ਸਿਧ ਨਹੀਂ ਹੋ ਜਾਂਦੇ। ਇਸਦਾ ਮੱਤਲਬ ਹੈ, ਕਾਨੂੰਨਨ, ਉਹ ਨਿਰਦੋਸ਼ ਹਨ ਜਦੋਂ ਤੱਕ ਅਦਾਲਤ ਵਿਚ ਜੱਜ ਜਾਂ ਜਿਉਰੀ ਫ਼ੈਸਲਾ ਨਹੀਂ ਕਰ ਦਿੰਦੀ ਕਿ ਉਹ ਬਿਨਾਂ ਕਿਸੇ ਵਾਜਿਬ ਸ਼ਕ ਦੇ ਦੋਸ਼ੀ ਹਨ।
ਸਰਕਾਰੀ ਵਕੀਲ ਨੂੰ ਇਹ ਦਰਸਾਉਣਾ ਪੈਂਦਾ ਹੈ ਕਿ ਦੋਸ਼ੀ ਵਿਅਕਤੀ ਨੇ ਕਾਨੂੰਨ ਤੋੜਿਆ ਹੈ। ਇਕ ਹੋਰ ਵਕੀਲ ਦੋਸ਼ੀ ਦਾ ਬਚਾਓ ਕਰਦਾ ਹੈ।
ਜੱਜ ਜਾਂ ਜਿਉਰੀ ਦੋਨਾਂ ਵਕੀਲਾਂ ਨੂੰ ਸੁਣਦੇ ਹਨ ਅਤੇ ਫਿਰ ਫ਼ੈਸਲਾ ਕਰਦੇ ਹਨ। ਕਈ ਵਾਰ ਜੱਜ ਜਾਂ ਜਿਉਰੀ ਪੱਕੇ ਨਿਸ਼ਚਤ ਨਹੀਂ ਹੋ ਸਕਦੇ। ਫਿਰ ਜੱਜ ਦੋਸ਼ੀ ਨੂੰ ਛੱਡ ਦੇਵੇਗਾ।
ਉਦਾਹਰਣ ਦੇ ਤੌਰ ਤੇ, ਜੇ ਯਿੰਗ ਯੀ ਨੇ ਲੁੱਟ-ਖੋਹ ਹੁੰਦੀ ਨਹੀਂ ਦੇਖੀ? ਜੇ ਸਿਰਫ਼ ਕਿਸੇ ਖਰੀਦਦਾਰ ਨੇ ਹੀ ਲੁਟੇਰੇ ਨੂੰ ਦੇਖਿਆ? ਹੋ ਸਕਦਾ ਹੈ ਕਿ ਇਹ ਖਰੀਦਦਾਰ ਉਸ ਬੰਦੇ ਨੂੰ ਪਛਾਨਣ ਲਈ ਅਦਾਲਤ ਵਿਚ ਨਹੀਂ ਗਿਆ। ਜੱਜ ਸੋਚ ਸਕਦਾ ਹੈ ਕਿ ਦੋਸ਼ੀ ਆਦਮੀ ਲੁਟੇਰਾ ਹੈ, ਪਰ ਪੱਕਾ ਨਹੀਂ ਹੈ। ਜੱਜ ਨੂੰ ਉਸਨੂੰ ਜ਼ਰੂਰ ਛੱਡਣਾ ਹੀ ਪਵੇਗਾ।
ਅਦਾਲਤ ਵਿਚ
ਜੇ ਜਿਮ ਗ੍ਰਿਫਤਾਰ ਹੋ ਗਿਆ ਜਾਂ ਉਸਨੂੰ ਅਦਾਲਤ ਵਿਚ ਜਾਣ ਦਾ ਨੋਟਿਸ ਮਿਲਿਆ?
ਜਿਮ ਜਦੋਂ ਪਹਿਲੀ ਵਾਰ ਅਦਾਲਤ ਵਿਚ ਗਿਆ ਉਸਨੂੰ ਆਪਣੇ ਨਾਲ ਵਕੀਲ ਲਿਜਾਣਾ ਚਾਹੀਦਾ ਹੈ। ਜੇ ਉਸ ਕੋਲ ਨਹੀਂ ਹੈ, ਉਹ ਜੱਜ ਤੋਂ ਵਕੀਲ ਕਰਨ ਲਈ ਸਮਾਂ ਮੰਗ ਸਕਦਾ ਹੈ। ਲੀਗਲ ਸਰਵਸਿਸ ਸੋਸਾਇਟੀ ਮੁਫ਼ਤ ਵਿਚ ਮਦਦ ਜਾਂ ਸਲਾਹ ਦੇਵੇਗੀ। ਜੇ ਜਿਮ ਚੰਗੀ ਤਰਾਂ ਅੰਗਰੇਜ਼ੀ ਨਹੀਂ ਬੋਲ ਸਕਦਾ? ਉਹ ਅਦਾਲਤ ਕੋਲੋਂ ਦੋਭਾਸ਼ੀਆ ਮੰਗ ਸਕਦਾ ਹੈ। ਇਹ ਮੁਫ਼ਤ ਹੈ।
ਅਦਾਲਤ ਵਿਚ ਜਿਮ ਦੋਸ਼ ਸੁਣੇਗਾ। ਦੋਸ਼ ਉਹ ਹਨ ਜੋ ਸਰਕਾਰੀ ਵਕੀਲ ਕਹਿੰਦਾ ਹੈ ਜਿਮ ਨੇ ਕੀਤਾ। ਉਦਾਹਰਣ ਲਈ, ਸਰਕਾਰੀ ਵਕੀਲ ਕਹਿ ਸਕਦਾ ਹੈ ਕਿ ਜਿਮ ਨੇ ਸਟੋਰ ਲੁਟਿਆ। ਜਿਮ ਨੂੰ ਜਵਾਬ ਦੇਣਾ ਹੀ ਪਵੇਗਾ “ਦੋਸ਼ੀ”(ਕਿ ਉਸਨੇ ਕੀਤਾ)ਜਾਂ “ਦੋਸ਼ੀ ਨਹੀਂ।” ਉਸਨੂੰ ਕਿਹੜਾ ਕਹਿਣਾ ਹੈ, ਫ਼ੈਸਲਾ ਕਰਨ ਤੋਂ ਪਹਿਲਾਂ ਜਿਮ ਨੂੰ ਕਿਸੇ ਵਕੀਲ ਨਾਲ ਗੱਲ ਕਰ ਲੈਣੀ ਚਾਹੀਦੀ ਹੈ। ਵਕੀਲ ਉਸਦੀ ਸਹੀ ਫ਼ੈਸਲਾ ਕਰਨ ਵਿਚ ਮਦਦ ਕਰੇਗਾ।
ਜੱਜ ਕਹਿ ਸਕਦਾ ਹੈ ਕਿ ਜਿਮ ਨੂੰ ਕੇਸ ਦੀ ਸੁਣਵਾਈ ਤੱਕ ਜੇਲ ਵਿਚ ਰਹਿਣਾ ਪਵੇਗਾ। ਜਾਂ ਜੱਜ ਕੇਸ ਦੀ ਸੁਣਵਾਈ ਤੱਕ ਜਿਮ ਨੂੰ ਘਰ ਜਾਣ ਦੀ ਇਜ਼ਾਜਤ ਦੇ ਸਕਦਾ ਹੈ ਜੇ ਜਿਮ ਜਮਾਨਤ ਜਮਾਂ ਕਰਵਾਉਂਦਾ ਹੈ। ਜਮਾਨਤ ਪੈਸੇ ਹਨ ਜੋ ਉਹ ਦਿੰਦਾ ਹੈ, ਜਾਂ ਦੇਣ ਦਾ ਵਾਅਦਾ ਕਰਦਾ ਹੈ, ਇਹ ਪੱਕਾ ਕਰਨ ਲਈ ਕਿ ਉਹ ਅਦਾਲਤ ਵਿਚ ਪਹੁੰਚੇਗਾ। ਜਿਮ ਨੂੰ ਸੁਣਵਾਈ ਤੋਂ ਬਾਅਦ ਇਹ ਪੈਸੇ ਵਾਪਿਸ ਮਿਲ ਜਾਣਗੇ।
ਜੇ ਜਿਮ ਕਹਿੰਦਾ ਹੈ ਕਿ ਉਹ ਦੋਸ਼ੀ ਨਹੀ? ਫਿਰ ਸਰਕਾਰੀ ਵਕੀਲ ਇਹ ਸਿਧ ਕਰਨ ਦੀ ਕੋਸ਼ਿਸ਼ ਕਰੇਗਾ ਕਿ ਜਿਮ ਨੇ ਕਾਨੂੰਨ ਤੋੜਿਆ ਹੈ। ਜਿਮ ਨੂੰ ਅਦਾਲਤ ਵਿਚ ਇਕ ਜਾਂ ਜ਼ਿਆਦਾ ਵਾਰ ਜਾਣਾ ਪੈ ਸਕਦਾ ਹੈ। ਜੱਜ, ਜਾਂ ਜਿਉਰੀ ਗਵਾਹੀਆਂ ਨੂੰ ਸੁਨਣਗੇ ਅਤੇ ਫ਼ੈਸਲਾ ਕਰਨਗੇ। ਜੇ ਜੱਜ ਜਾਂ ਜਿਉਰੀ ਫ਼ੈਸਲਾ ਕਰਦੇ ਹਨ ਕਿ ਜਿਮ ਦੋਸ਼ੀ ਨਹੀਂ, ਜੱਜ ਉਸਨੂੰ ਛੱਡ ਦੇਵੇਗਾ। ਜੇ ਜੱਜ ਜਾਂ ਜਿਉਰੀ ਨੇ ਫ਼ੈਸਲਾ ਕੀਤਾ ਕਿ ਜਿਮ ਦੋਸ਼ੀ ਹੈ, ਜੱਜ ਸਜ਼ਾ (ਦੰਡ)ਦਾ ਫ਼ੈਸਲਾ ਕਰੇਗਾ।