ਜੁਰਮ ਦੇ ਸ਼ਿਕਾਰ
ਜੁਰਮ ਦੇ ਸ਼ਿਕਾਰ
ਜੇ ਜੁਰਮ ਤੁਹਾਡੇ ਨਾਲ ਹੁੰਦਾ ਹੈ?
ਪਿਛਲੀ ਰਾਤ ਇਕ ਬੰਦੇ ਨੇ ਯਿੰਗ ਯੀ ਦਾ ਸਟੋਰ ਲੁਟ ਲਿਆ। ਉਹ ਗੰਨ ਲੈਕੇ ਆਇਆ ਅਤੇ ਉਸਦੇ ਸਾਰੇ ਪੈਸੇ ਲੈ ਗਿਆ। ਲੁਟੇਰੇ ਦੇ ਜਾਣ ਤੋਂ ਬਾਅਦ, ਯਿੰਗ ਯੀ ਨੇ ਪੁਲਿਸ ਨੂੰ ਫੋਨ ਕੀਤਾ। ਦੋ ਪੁਲਿਸ ਅਫ਼ਸਰ ਸਟੋਰ ਵਿਚ ਆਏ।ਉਨ੍ਹਾਂ ਨੇ ਉਸਦਾ ਨਾਂ, ਪਤਾ, ਅਤੇ ਫੋਨ ਨੰਬਰ ਪੁਛਿਆ। ਉਨ੍ਹਾਂ ਨੇ ਪੁਛਿਆ ਕੀ ਹੋਇਆਸੀ। ਫਿਰ ਉਨ੍ਹਾਂ ਨੇ ਉਸਨੂੰ ਉਹ ਸਾਰਾ ਕੁਝ ਜੋ ਲੁਟੇਰੇ ਨੇ ਕਿਹਾ ਅਤੇ ਕੀਤਾ, ਲਿਖਣ ਲਈ ਕਿਹਾ। ਉਸ ਲਈ ਇਹ ਸਾਰਾ ਕੁਝ ਅੰਗਰੇਜ਼ੀ ਵਿਚ ਲਿਖਣਾ ਮੁਸ਼ਕਿਲ ਸੀ, ਇਸ ਲਈ ਉਸਨੇ ਚਾਇਨੀਸ ਵਿਚ ਲਿਖ ਦਿਤਾ।
ਪੁਲਿਸ ਨੇ ਇਹ ਬਾਅਦ ਵਿਚ ਅਨੁਵਾਦ ਕਰਵਾ ਲਿਆ।
ਯਿੰਗ ਯੀ ਜੁਰਮ ਦੀ ਸ਼ਿਕਾਰ ਸੀ। ਸ਼ਿਕਾਰ ਉਹ ਵਿਅਕਤੀ ਹੈ ਜਿਸ ਨਾਲ ਜੁਰਮ ਹੋਇਆ ਹੈ। ਯਿੰਗ ਯੀ ਸ਼ਿਕਾਰ ਸੀ ਕਿਉਂਕਿ ਇਹ ਉਸਦਾ ਸਟੋਰ ਸੀ ਅਤੇ ਉਸਦੇ ਪੈਸੇ ਚਲੇ ਗਏ। ਯਿੰਗ ਯੀ ਇਕ ਗਵਾਹ ਵੀ ਸੀ ਕਿਉਂਕਿ ਜਦੋਂ ਲੁੱਟ-ਖੋਹ ਹੋਈ ਉਹ ਸਟੋਰ ਵਿਚ ਸੀ ਅਤੇ ਉਸਨੇ ਲੁਟੇਰੇ ਨੂੰ ਦੇਖਿਆ ਸੀ।
ਪਛਾਣ
ਪੁਲਿਸ ਨੇ ਇਕ ਬੰਦੇ ਨੂੰ ਫੜਿਆ। ਪੁਲਿਸ ਨੇ ਸੋਚਿਆ ਇਹ ਉਹ ਬੰਦਾ ਸੀ ਜਿਸਨੇ ਯਿੰਗ ਯੀ ਦਾ ਸਟੋਰ ਲੁਟਿਆ ਸੀ। ਪਰ ਬੰਦੇ ਨੇ ਕਿਹਾ ਕਿ ਉਸਨੇ ਇਹ ਨਹੀਂ ਕੀਤਾ। ਪੁਲਿਸ ਨੇ ਉਸਨੂੰ ਸਟੋਰ ਲੁਟਦਿਆਂ ਨਹੀਂ ਦੇਖਿਆ ਸੀ। ਸਿਰਫ ਯਿੰਗ ਯੀ ਨੇ ਉਸ ਬੰਦੇ ਨੂੰ ਦੇਖਿਆ ਸੀ ਜਿਸਨੇ ਸਟੋਰ ਲੁਟਿਆ ਸੀ। ਪੁਲਿਸ ਨੇ ਯਿੰਗ ਯੀ ਨੂੰ ਥਾਣੇ ਆਉਣ ਲਈ ਕਿਹਾ। ਥਾਣੇ ਵਿਚ ਉਸਨੇ ਕੁਝ ਬੰਦਿਆਂ ਦੀਆਂ ਫੋਟੋ ਦੇਖੀਆਂ। ਸਾਰੇ ਬੰਦੇ ਇਕੋ ਜਿਹੇ ਲਗਦੇ ਸਨ, ਪਰ ਇਕ ਉਹੀ ਬੰਦਾ ਸੀ ਜਿਸਨੇ ਉਸਨੂੰ ਲੁਟਿਆ ਸੀ। ਉਸਨੂੰ ਪੱਕਾ ਸੀ। ਉਸਨੇ ਪੁਲਿਸ ਨੂੰ ਦਸਿਆ ਕਿ ਉਹ ਲੁਟੇਰਾ ਸੀ।
ਪੀੜਤਾਂ ਅਤੇ ਗਵਾਹਾਂ ਲਈ ਮਦਦ
ਕਈ ਵਾਰ ਜੁਰਮਾਂ ਜਾਂ ਦੁਰਘਟਨਾ ਦੇ ਪੀੜਤ ਨੂੰ ਮਦਦ ਦੀ ਲੋੜ ਹੁੰਦੀ ਹੈ ਜਾਂ ਬਹੁਤ ਪਰੇਸ਼ਾਨ ਹੈ। ਕਈ ਇਲਾਕਿਆਂ ਵਿਚ, ਵਿਕਟਮ ਸੱਪੋਰਟ ਵਰਕਰ ਕਹਾਉਂਦੇ ਲੋਕ ਹੁੰਦੇ ਹਨ ਜੋ ਪੀੜਤਾਂ ਦੀ ਮਦਦ ਕਰਦੇ ਹਨ। ਕਈ ਵਿਕਟਮ ਸੱਪੋਰਟ ਵਰਕਰ ਹੋਰ ਭਾਸ਼ਾਵਾਂ ਵੀ ਬੋਲਦੇ ਹਨ। ਉਹ ਪੀੜਤਾਂ ਦੀ ਮਦਦ ਕਰਨਗੇ।
ਵਿਕਟਮ ਸੱਪੋਰਟ ਵਰਕਰ ਤੁਹਾਡੀ ਤਾਂ ਵੀ ਮਦਦ ਕਰਦੇ ਹਨ ਜੇ ਤੁਸੀਂ ਜੁਰਮ ਹੁੰਦਾ ਦੇਖਿਆ ਹੈ ਅਤੇ ਤੁਹਾਨੂੰ ਅਦਾਲਤ ਵਿਚ ਜਾਣਾ ਪੈਣਾ ਹੈ। ਉਹ ਦਸਦੇ ਹਨ ਕਿ ਕੀ ਹੋਵੇਗਾ ਅਤੇ ਤੁਹਾਨੂੰ ਕੀ ਕਰਨ ਦੀ ਲੋੜ ਹੈ। ਹੋ ਸਕਦਾ ਹੈ ਕਿ ਉਹ ਤੁਹਾਡੇ ਨਾਲ ਅਦਾਲਤ ਵਿਚ ਵੀ ਜਾਣ।