ਬੀ ਸੀ ਪਰੋਵਿੰਸ਼ਿਅਲ ਕੋਰਟ

ਬੀ ਸੀ ਪਰੋਵਿੰਸ਼ਿਅਲ ਕੋਰਟ

ਪਰੋਵਿੰਸ਼ਿਅਲ ਕੋਰਟ ਬ੍ਰਿਟਿਸ਼ ਕੋਲੰਬੀਆ ਦੀ ਸੱਭ ਤੋਂ ਪਹਿਲੇ ਪੱਧਰ ਦੀ ਅਦਾਲਤ ਹੈ। ਇਹ ਪੰਜ ਤਰਾਂ ਦੇ ਕੇਸ ਸੁਣਦੀ ਹੈ:

  1. ਫ਼ੌਜਦਾਰੀ
  2. ਪਰਿਵਾਰਕ
  3. ਆਵਾਜਾਈ
  4. ਚੜਦੀ ਉਮਰ ਦੇ
  5. ਛੋਟੇ ਦਿਵਾਨੀ

ਕਰਿਮਨਲ ਕੋਰਟ

ਇਹ ਅਦਾਲਤ ਬੀ ਸੀ ਵਿਚ ਬਹੁਤੇ ਫ਼ੌਜ਼ਦਾਰੀ ਕੇਸ ਸੁਣਦੀ ਹੈ। 

ਜੇ ਜੁਰਮ ਜ਼ਿਆਦਾ ਗੰਭੀਰ ਨਹੀਂ ਹੈ, ਜਿਵੇਂ ਕਿ 5000 ਡਾਲਰ ਤੋਂ ਘੱਟ ਦੀ ਚੋਰੀ, ਮੁੱਕਦਮਾ ਪਰੋਵਿੰਸ਼ਿਅਲ ਕੋਰਟ ਵਿਚ ਚਲੇਗਾ। 

ਜ਼ਿਆਦਾ ਗੰਭੀਰ ਜੁਰਮ, ਜਿਵੇਂ ਕਿ 5000 ਡਾਲਰ ਤੋਂ ਵੱਧ ਦੀ ਚੋਰੀ, ਪਰੋਵਿੰਸ਼ਿਅਲ ਕੋਰਟ ਵਿਚ ਸ਼ੁਰੂ ਹੋ ਸਕਦਾ ਹੈ ਅਤੇ ਫਿਰ ਬੀ ਸੀ ਦੇ ਸੁਪਰੀਮ ਕੋਰਟ ਵਿਚ ਜਾ ਸਕਦਾ ਹੈ। 

ਫੈਮਲੀ ਕੋਰਟ

ਕਈ ਵਾਰ ਵਿਆਹੇ ਜੋੜੇ ਅੱਡ ਹੋ ਜਾਂਦੇ ਹਨ। ਹੋ ਸਕਦਾ ਹੈ ਕਿ ਉਹ ਜਲਦੀ ਵਿਚ ਤਲਾਕ ਨਹੀਂ ਚਾਹੁੰਦੇ।

ਕਈ ਵਾਰ ਇਕੱਠੇ ਰਹਿੰਦੇ ਜੋੜੇ ਵੀ ਅੱਡ ਹੋ ਜਾਂਦੇ ਹਨ। ਦੋਨੋਂ ਹੀ, ਵਿਆਹੇ ਜੋੜੇ ਅਤੇ ਇਕੱਠੇ ਰਹਿੰਦੇ ਜੋੜੇ, ਜਿਨ੍ਹਾਂ ਦੇ ਬੱਚੇ ਹੁੰਦੇ ਹਨ, ਉਨ੍ਹਾਂ ਨੂੰ ਇਹ ਸਵਾਲਾਂ ਤੇ ਫ਼ੈਸਲੇ ਲੈਣੇ ਪੈਂਦੇ ਹਨ: 

  • ਬੱਚੇ ਕੋਣ ਲਿਜਾਵੇਗਾ?
  • ਕੀ ਦੂਜਾ ਮਾਪਾ ਬਚਿਆਂ ਨੂੰ ਮਿਲੇਗਾ? ਕਿੰਨਾ ਕੁ?
  • ਕੋਣ ਮਦਦ ਲਈ ਪੈਸੇ ਦੇਵਾਗਾ? ਕਿਹੜਾ ਮਾਪਾ?

ਜੇ ਮਾਪੇ ਇਨ੍ਹਾਂ ਗੱਲਾਂ ਦਾ ਫ਼ੈਸਲਾ ਨਹੀਂ ਕਰ ਸਕਦੇ, ਇਕ ਜਾਂ ਦੂਜਾ ਜਾਂ ਦੋਨੋਂ ਫੈਮਲੀ ਕੋਰਟ ਵਿਚ ਜਾ ਸਕਦੇ ਹਨ।

ਫੈਮਲੀ ਕੋਰਟ ਵਿਚ ਕਾਉਂਸਲਰ ਹੁੰਦੇ ਹਨ। ਇਨ੍ਹਾਂ ਸਲਾਹਕਾਰਾਂ ਨੂੰ ਫੈਮਲੀ ਜਸਟਿਸ ਕਾਉਂਸਲਰ ਕਹਿੰਦੇ ਹਨ।

ਫੈਮਲੀ ਜਸਟਿਸ ਕਾਉਂਸਲਰ ਜੋੜਿਆਂ ਦੀ ਬੱਚਿਆਂ ਅਤੇ ਮਦਦ ਦੇ ਪੈਸਿਆਂ ਲਈ ਫ਼ੈਸਲਾ ਕਰਨ ਵਿਚ ਮਦਦ ਕਰਦੇ ਹਨ। ਉਹ ਜੋੜਿਆਂ ਦੀ ਜਾਇਦਾਦ, ਜਿਵੇਂ ਕਿ ਘਰ, ਕਾਰ ਜਾਂ ਫਰਨੀਚਰ ਵੰਡਣ ਵਿਚ ਮਦਦ ਨਹੀਂ ਕਰਦੇ।

ਜੇ ਜੋੜਾ ਸਹਿਮਤ ਨਹੀਂ ਹੋ ਸਕਦਾ, ਉਹ ਫੈਮਲੀ ਕੋਰਟ ਦੇ ਜੱਜ ਨਾਲ ਗੱਲ ਕਰ ਸਕਦੇ ਹਨ। ਤੁਹਾਡੀ ਜੂਡੀਸ਼ਿਅਲ ਕੇਸ ਕਾਨਫਰੰਸ ਹੋ ਸਕਦੀ ਹੈ। ਜੂਡੀਸ਼ਿਅਲ ਕੇਸ ਕਾਨਫਰੰਸ ਤੇ, ਜੱਜ ਤੁਹਾਡੇ ਨਾਲ, ਦੂਜੇ ਮਾਪੇ ਨਾਲ, ਅਤੇ ਵਕੀਲਾਂ ਨਾਲ ਬੈਠੇਗਾ। ਹਰੇਕ ਉਸ ਸਹਿਮਤੀ ਤੇ ਪਹੁੰਚਣ ਲਈ ਕੋਸ਼ਿਸ਼ ਕਰੇਗਾ ਜੋ ਬੱਚੇ ਲਈ ਸੱਭ ਤੋਂ ਵਧੀਆ ਹੈ। ਜੇ ਤੁਸੀਂ ਸਹਿਮਤ ਨਹੀਂ ਹੋ ਸਕਦੇ, ਜੱਜ ਅਦਾਲਤ ਵਿਚ ਸੁਣਵਾਈ ਦਾ ਇੰਤਜ਼ਾਮ ਕਰ ਸਕਦਾ ਹੈ।

ਜੇ ਕੇਸ ਅਦਾਲਤ ਵਿਚ ਜਾਂਦਾ ਹੈ, ਤੁਸੀਂ ਅਤੇ ਦੂਜਾ ਮਾਪਾ ਤੱਥ ਪੇਸ਼ ਕਰਨਗੇ, ਅਤੇ ਜੱਜ ਫ਼ੈਸਲਾ ਕਰੇਗਾ।

ਜੇ ਜੋੜਾ ਜਾਇਦਾਦ ਵੰਡਣ ਬਾਰੇ ਸਹਿਮਤ ਨਹੀਂ ਹੋ ਸਕਦਾ, ਉਹ ਬੀ ਸੀ ਦੀ ਸੁਪਰੀਮ ਕੋਰਟ ਵਿਚ ਜਾ ਸਕਦੇ ਹਨ। ਜੇ ਵਿਆਹੇ ਜੋੜੇ ਨੇ ਤਲਾਕ ਲੈਣ ਦਾ ਫ਼ੈਸਲਾ ਕਰ ਲਿਆ ਹੈ ਤਾਂ ਵੀ ਉਨ੍ਹਾਂ ਨੂੰ ਬੀ ਸੀ ਦੀ ਸੁਪਰੀਮ ਕੋਰਟ ਵਿਚ ਹੀ ਜਾਣਾ ਪਵੇਗਾ।

ਟਰੈਫਿਕ ਕੋਰਟ

ਪੁਲਿਸ ਅਫ਼ਸਰ ਤੁਹਾਨੂੰ ਟਰੈਫਿਕ ਟਿਕਟ ਦੇ ਸਕਦਾ ਹੈ। ਹੋ ਸਕਦਾ ਹੈ ਕਿ ਪੁਲਿਸ ਅਫ਼ਸਰ ਤੁਹਾਨੂੰ ਗੱਡੀ ਤੇਜ਼ ਚਲਾਉਣ ਦੀ ਟਿਕਟ ਦੇ ਦੇਵੇ। ਹੋ ਸਕਦਾ ਹੈ ਕਿ ਤੁਸੀਂ ਇਕ ਘੰਟੇ ਵਾਲੀ ਪਾਰਕਿੰਗ ਤੇ ਦੋ ਘੰਟੇ ਗੱਡੀ ਖੜੀ ਕੀਤੀ ਅਤੇ ਪਾਰਕਿੰਗ ਟਿਕਟ ਮਿਲ ਗਈ। ਹੋ ਸਕਦਾ ਹੈ ਕਿ ਪੁਲਿਸ ਨੇ ਕਿਹਾ ਕਿ ਤੁਸੀਂ ਲਾਲ ਬੱਤੀਆਂ ਵਿਚਦੀ ਗੱਡੀ ਲੰਘਾ ਦਿਤੀ। ਜੇ ਤੁਸੀਂ ਪੁਲਿਸ ਅਫ਼ਸਰ ਨਾਲ ਸਹਿਮਤ ਨਹੀਂ, ਤਾਂ ਕੀ? ਤੁਸੀਂ ਟਰੈਫਿਕ ਕੋਰਟ ਵਿਚ ਜਾਕੇ ਦਸ ਸਕਦੇ ਹੋ ਕਿ ਕੀ ਹੋਇਆ।  

ਟਰੈਫਿਕ ਕੋਰਟ ਵਿਚ ਸਾਰੇ ਛੋਟੇ ਆਵਾਜਾਈ ਦੇ ਕੇਸ ਸੁਣੇ ਜਾਂਦੇ ਹਨ। ਤੁਹਾਨੂੰ ਟਰੈਫਿਕ ਕੋਰਟ ਵਿਚ ਵਕੀਲ ਦੀ ਲੋੜ ਨਹੀਂ ਹੈ। ਜੱਜ ਨੂੰ ਦਸੋ ਕੀ ਹੋਇਆ। ਦਸੋ ਕਿ ਤੁਹਾਨੂੰ ਟਿਕਟ ਕਿਉਂ ਨਹੀਂ ਮਿਲਣੀ ਚਾਹੀਦੀ ਸੀ।

ਪੁਲਿਸ ਅਫ਼ਸਰ ਜਿਸਨੇ ਤੁਹਾਨੂੰ ਟਿਕਟ ਦਿਤੀ ਸੀ, ਵੀ ਜੱਜ ਨੂੰ ਦਸ ਸਕਦਾ ਹੈ। ਜੱਜ ਫ਼ੈਸਲਾ ਕਰੇਗਾ ਕਿ ਕੋਣ ਠੀਕ ਹੈ।

ਯੂਥ ਕੋਰਟ

ਯੂਥ ਕੋਰਟ 12 ਤੋਂ 17 ਸਾਲ ਦੇ ਚੜਦੀ ਉਮਰ ਦੇ ਲੋਕਾਂ ਲਈ ਹੈ, ਜਿਨ੍ਹਾਂ ਉਤੇ ਕਾਨੂੰਨ ਤੋੜਣ ਦਾ ਦੋਸ਼ ਲਗਾ ਹੈ – ਉਦਾਹਰਣ ਲਈ ਚੋਰੀ ਜਾਂ ਖਤਰਨਾਕ ਤਰੀਕੇ ਨਾਲ ਗੱਡੀ ਚਲਾਉਣਾ। 

12 ਸਾਲ ਤੋਂ ਘੱਟ ਦੇ ਬੱਚਿਆਂ ਨੂੰ ਅਦਾਲਤ ਵਿਚ ਨਹੀਂ ਜਾਣਾ ਪੈਂਦਾ। 18 ਸਾਲ ਜਾਂ ਉਪਰ ਦੇ ਜੁਆਨ ਬਾਲਗ ਹਨ। ਉਹ ਪਰੋਵਿੰਸ਼ਿਅਲ ਕੋਰਟ ਦੀ ਕਰਿਮਨਲ ਡਵੀਜ਼ਨ ਵਿਚ ਜਾਂਦੇ ਹਨ।            

Justice Education Society Citizenship and Immigration Canada Welcome BC City of Vancouver