ਮੁਕੱਦਮੇ ਤੋਂ ਬਾਅਦ
ਜੇ ਦਾਅਵੇਦਾਰ ਕੇਸ ਜਿੱਤ ਜਾਂਦਾ ਹੈ ਅਤੇ ਡਿਫਿਨਡੈਂਟ ਨੂੰ ਇਹ ਆਰਡਰ ਕੀਤਾ ਜਾਂਦਾ ਹੈ ਕਿ ਉਹ ਦਾਅਵੇਦਾਰ ਨੂੰ ਪੈਸੇ ਦੇਵੇ ਤਾਂ ਦਾਅਵੇਦਾਰ ਨੂੰ ‘‘ਅਦਾਲਤ ਦੇ ਫੈਸਲੇ ਨੂੰ ਲਾਗੂ`’ ਕਰਵਾਉਣਾ ਪਵੇਗਾ, ਜਿਸ ਦਾ ਮਤਲਬ ਹੈ ਕਿ ਦਾਅਵੇਦਾਰ ਨੂੰ ਡਿਫਿਨਡੈਂਟ ਤੋਂ ਪੈਸੇ ਲੈਣੇ ਪੈਣਗੇ। ਜੇ ਡਿਫਿਨਡੈਂਟ ਕੋਲ ਕੋਈ ਪੈਸੇ ਨਾ ਹੋਣ ਤਾਂ ਇਹ ਕਦੇ ਕਦੇ ਬੜਾ ਔਖਾ ਕੰਮ ਹੋ ਸਕਦਾ ਹੈ। ਅਦਾਲਤ ਜਿੱਤੀ ਧਿਰ ਲਈ ਪੈਸੇ ਵਸੂਲ ਨਹੀਂ ਕਰਦੀ।