ਮੁਕੱਦਮਾ
ਮੁਕੱਦਮੇ ਵਿਚ ਕੀ ਹੁੰਦਾ ਹੈ?
ਮੁਕੱਦਮੇ ਦੇ ਸ਼ੁਰੂ ਵਿਚ, ਦੋਨੋਂ ਧਿਰਾਂ ਸੱਚ ਦੱਸਣ ਲਈ ਸਹੁੰ ਚੁੱਕਦੀਆਂ ਜਾਂ ਹਾਮੀ ਭਰਦੀਆਂ ਹਨ (ਸੱਚ ਦੱਸਣ ਦਾ ਵਾਅਦਾ ਕਰਦੀਆਂ ਹਨ)। ਫਿਰ ਦਾਅਵੇਦਾਰ ਅਤੇ ਡਿਫਿਨਡੈਂਟ ਦੋਨਾਂ ਨੂੰ ਆਪਣੀਆਂ ਕਹਾਣੀਆਂ ਜੱਜ ਨੂੰ ਦੱਸਣ ਦਾ ਮੌਕਾ ਮਿਲਦਾ ਹੈ। ਉਹ ਦੂਜੀ ਧਿਰ ਵਲੋਂ ਕਹੀ ਗਈ ਕਿਸੇ ਗੱਲ ਦਾ ਜਵਾਬ ਦੇ ਸਕਦੀਆਂ ਹਨ। ਜੇ ਝਗੜੇ ਦੇ ਕਿਸੇ ਹਿੱਸੇ ਵਿਚ ਕੋਈ ਗਵਾਹ ਹੋਣ ਤਾਂ ਗਵਾਹ ਵੀ ਜੱਜ ਨੂੰ ਆਪਣੀ ਗਵਾਹੀ ਦਿੰਦੇ ਹਨ।
ਜੱਜ ਫੈਸਲਾ ਕਰਦਾ ਹੈ ਅਤੇ ਅਦਾਲਤ ਦਾ ਆਰਡਰ ਤਿਆਰ ਕੀਤਾ ਜਾਂਦਾ ਹੈ। ਉਦਾਹਰਣ ਲਈ, ਜੇ ਡਿਫਿਨਡੈਂਟ ਨੂੰ ਇਹ ਆਰਡਰ ਕੀਤਾ ਜਾਂਦਾ ਹੈ ਕਿ ਉਹ ਦਾਅਵੇਦਾਰ ਨੂੰ ਪੈਸੇ ਦੇਵੇ ਤਾਂ ਜੱਜ ਡਿਫਿਨਡੈਂਟ ਵਲੋਂ ਦਾਅਵੇਦਾਰ ਨੂੰ ਪੈਸੇ ਦੇਣ ਲਈ ਇਕ ਵਾਜਬ ਸਮਾਂ ਸੂਚੀ ਬਣਾਉਣ ਦੀ ਕੋਸ਼ਿਸ਼ ਵੀ ਕਰੇਗਾ। ਉਦਾਹਰਣ ਲਈ, ਜੱਜ ਡਿਫਿਨਡੈਂਟ ਨੂੰ ਇਹ ਆਰਡਰ ਕਰ ਸਕਦਾ ਹੈ ਕਿ ਉਹ ਉਦੋਂ ਤੱਕ ਮਹੀਨੇ ਦੇ 250 ਡਾਲਰ ਦੇਵੇ ਜਦ ਤੱਕ ਕਰਜ਼ੇ ਦਾ ਭੁਗਤਾਨ ਨਹੀਂ ਹੋ ਜਾਂਦਾ।
ਜੇ ਦਾਅਵੇਦਾਰ ਇਹ ਯਕੀਨ ਕਰਦਾ ਹੋਵੇ ਕਿ ਡਿਫਿਨਡੈਂਟ ਕਰਜ਼ਾ ਤੇਜ਼ੀ ਨਾਲ ਦੇ ਸਕਦਾ ਹੈ ਤਾਂ ਦੋਨੋਂ ਧਿਰਾਂ ‘‘ਪੇਮੈਂਟ ਹੀਅਰਿੰਗ`’ ਲਈ ਦੁਬਾਰਾ ਅਦਾਲਤ ਨੂੰ ਜਾਣਗੀਆਂ। ਜੱਜ ਡਿਫਿਨਡੈਂਟ ਨੂੰ ਭੁਗਤਾਨ ਕਰਨ ਦੀ ਉਸ ਦੀ ਸਮਰੱਥਾ ਬਾਰੇ ਸਵਾਲ ਪੁੱਛਦਾ ਹੈ ਅਤੇ ਫਿਰ ਇਹ ਫੈਸਲਾ ਕਰਦਾ ਹੈ ਕਿ ਕਰਜ਼ਾ ਕਿਵੇਂ ਦਿੱਤਾ ਜਾਵੇਗਾ।
ਸਿੰਪਲੀਫਾਇਲਡ ਟਰਾਇਲਜ਼ (ਸੌਖੇ ਮੁਕੱਦਮੇ)
ਵੈਨਕੂਵਰ ਅਤੇ ਰਿਚਮੰਡ ਦੀਆਂ ਅਦਾਲਤਾਂ ਵਿਚ ਇਕ ਖਾਸ ਤਰੀਕਾ ਹੈ। ਜੇ ਕਲੇਮ ਕੀਤੇ ਜਾਣ ਵਾਲੇ ਪੈਸਿਆਂ ਦੀ ਰਕਮ 5,000 ਡਾਲਰ ਤੋਂ ਘੱਟ ਹੋਵੇ ਤਾਂ ਮੁਕੱਦਮਾ ਇਕ ਘੰਟੇ ਲਈ ਸੀਮਤ ਹੁੰਦਾ ਹੈ। ਜੱਜ ਦੀ ਬਜਾਏ ਜੂਡੀਸ਼ੀਅਲ ਜਸਟਿਸ ਆਫ ਪੀਸ ਮੁਕੱਦਮਾ ਸੁਣੇਗਾ। ਜੂਡੀਸ਼ੀਅਲ ਜਸਟਿਸ ਆਫ ਪੀਸ ਇਕ ਵਕੀਲ ਹੁੰਦਾ ਹੈ, ਜਿਸ ਨੂੰ ਸਮਾਲ ਕਲੇਮਜ਼ ਦੇ ਕੁਝ ਕੇਸਾਂ ਵਿਚ ਜੱਜ ਵਜੋਂ ਕੰਮ ਕਰਨ ਦਾ ਅਧਿਕਾਰ ਹੁੰਦਾ ਹੈ।