ਫੈਸਲੇ ਵਿਰੁੱਧ ਅਪੀਲ ਕਰਨਾ
ਜੇ ਇਕ ਧਿਰ ਜੱਜ ਦੇ ਫੈਸਲੇ ਨੂੰ ਪਸੰਦ ਨਾ ਕਰੇ ਤਾਂ ਕਦੇ ਕਦੇ ਉਸ ਫੈਸਲੇ ਵਿਰੁੱਧ ਬੀ ਸੀ ਦੀ ਸੁਪਰੀਮ ਕੋਰਟ ਕੋਲ ਅਪੀਲ ਕਰਨਾ ਸੰਭਵ ਹੁੰਦਾ ਹੈ। ਇਸ ਦਾ ਮਤਲਬ ਹੈ ਕਿ ਤੁਸੀਂ ਅਦਾਲਤ ਨੂੰ ਇਹ ਕਹਿ ਰਹੇ ਹੋ ਕਿ ਉਹ ਸਮਾਲ ਕਲੇਮਜ਼ ਕੋਰਟ ਵਲੋਂ ਕੀਤੇ ਗਏ ਫੈਸਲੇ `ਤੇ ਮੁੜ ਕੇ ਵਿਚਾਰ ਕਰੇ। ਇਹ ਇਕ ਮਹਿੰਗੀ, ਲੰਬੀ ਅਤੇ ਗੁੰਝਲਦਾਰ ਕਾਰਵਾਈ ਹੋ ਸਕਦੀ ਹੈ ਅਤੇ ਨਤੀਜਾ ਸ਼ਾਇਦ ਓਹੀ ਨਿਕਲੇ। ਜੇ ਤੁਸੀਂ ਆਪਣੀ ਕੇਸ ਦੀ ਅਪੀਲ ਕਰਨ ਬਾਰੇ ਸੋਚ ਰਹੇ ਹੋਵੋ ਤਾਂ ਕਿਸੇ ਵਕੀਲ ਨਾਲ ਗੱਲ ਕਰਨਾ ਇਕ ਚੰਗਾ ਖਿਆਲ ਹੈ।