ਮੁਆਫੀਆਂ
ਕਦੇ ਕਦੇ ਕੈਨੇਡਾ ਦੀ ਕੇਂਦਰੀ ਸਰਕਾਰ ਵਲੋਂ ਮੁਆਫੀਆਂ ਦਿੱਤੀਆਂ ਜਾਂਦੀਆਂ ਹਨ। ਮੁਆਫੀ ਕਿਸੇ ਮੁਜਰਮਾਨਾ ਜੁਰਮ ਲਈ ਦੋਸ਼ੀ ਪਾਏ ਗਏ ਲੋਕਾਂ ਨੂੰ ਆਪਣਾ ਮੁਜਰਮਾਨਾ ਰਿਕਾਰਡ, ਹੋਰ ਮੁਜਰਮਾਨਾ ਰਿਕਾਰਡਾਂ ਤੋਂ ਵੱਖਰਾ ਅਤੇ ਇਕ ਬੰਨੇ ਰੱਖਣ ਦਿੰਦੀ ਹੈ। ਉਹ ਅਜਿਹਾ ਕਰ ਸਕਦੇ ਹਨ ਜੇ ਉਨ੍ਹਾਂ ਨੇ ਆਪਣੀ ਸਜ਼ਾ ਪੂਰੀ ਕਰ ਲਈ ਹੈ ਅਤੇ ਇਹ ਦਿਖਾਇਆ ਹੈ ਕਿ ਉਹ ਕਾਨੂੰਨ ਦੀ ਪਾਲਣਾ ਕਰਨ ਵਾਲੇ ਨਾਗਰਿਕ ਹਨ।