ਪੁਲੀਸ ਦੀ ਹਿਰਾਸਤ ਵਿੱਚੋਂ ਬਾਹਰ ਆਉਣਾ

ਪੁਲੀਸ ਵਲੋਂ ਕਿਸੇ ਵਿਅਕਤੀ ਨੂੰ ਕੋਈ ਜੁਰਮ ਕਰਨ ਦੇ ਸ਼ੱਕ ਵਿਚ ਗ੍ਰਿਫਤਾਰ ਕਰਨ ਤੋਂ ਬਾਅਦ, ਉਹ ਕਥਿਤ ਦੋਸ਼ੀ ਨੂੰ ਫੌਰਨ ਰਿਹਾਅ ਕਰਨ ਦਾ ਫੈਸਲਾ ਕਰ ਸਕਦੀ ਹੈ, ਭਾਵੇਂ ਉਸ ਨੂੰ ਕਿਸੇ ਜੁਰਮ ਲਈ ਚਾਰਜ ਹੀ ਕਿਉਂ ਨਾ ਕੀਤਾ ਗਿਆ ਹੋਵੇ। ਪੁਲੀਸ ਕਥਿਤ ਦੋਸ਼ੀ ਨੂੰ ਇਕ ਪੇਪਰ ਦੇਵੇਗੀ ਜਿਹੜਾ ਇਹ ਦੱਸਦਾ ਹੋਵੇਗਾ ਕਿ ਮੁਕੱਦਮੇ ਲਈ ਵਾਪਸ ਕਦੋਂ ਆਉਣਾ ਹੈ। ਜੇ ਕਥਿਤ ਦੋਸ਼ੀ ਮੁਕੱਦਮੇ ਲਈ ਹਾਜ਼ਰ ਨਾ ਹੋਵੇ ਤਾਂ ਸੰਭਵ ਤੌਰ `ਤੇ ਉਸ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਅਤੇ ਮੁਕੱਦਮੇ ਦੀ ਅਗਲੀ ਤਾਰੀਕ ਤੱਕ ਜੇਲ੍ਹ ਵਿਚ ਰੱਖਿਆ ਜਾਵੇਗਾ। ਕਥਿਤ ਦੋਸ਼ੀ ਨੂੰ ਮੁਕੱਦਮੇ ਲਈ ਹਾਜ਼ਰ ਹੋਣ ਵਿਚ ਫੇਲ੍ਹ ਹੋਣ ਕਾਰਨ ਇਕ ਹੋਰ ਜੁਰਮ ਲਈ ਵੀ ਚਾਰਜ ਕੀਤਾ ਜਾ ਸਕਦਾ ਹੈ।

ਜੇ ਪੁਲੀਸ ਕਥਿਤ ਦੋਸ਼ੀ ਨੂੰ ਫੌਰਨ ਨਹੀਂ ਜਾਣ ਦਿੰਦੀ ਤਾਂ ਕਥਿਤ ਦੋਸ਼ੀ ਪੁਲੀਸ ਸਟੇਸ਼ਨ ਦੀ ਹਵਾਲਾਤ ਵਿਚ ਰਹਿੰਦਾ ਹੈ। ਕਥਿਤ ਦੋਸ਼ੀ ਨੂੰ ਗ੍ਰਿਫਤਾਰੀ ਦੇ ਸਮੇਂ ਤੋਂ ਲੈ ਕੇ 24 ਘੰਟਿਆਂ ਦੇ ਵਿਚ ਵਿਚ ਜ਼ਮਾਨਤ ਦੀ ਸੁਣਵਾਈ (ਬੇਲ ਹੀਅਰਿੰਗ) ਲਈ ਅਦਾਲਤ ਵਿਚ ਲਿਜਾਇਆ ਜਾਣਾ ਜ਼ਰੂਰੀ ਹੈ। ਜ਼ਮਾਨਤ ਲਈ ਸੁਣਵਾਈ ਉਦੋਂ ਹੈ ਜਦੋਂ ਜੱਜ (ਜਾਂ ਜੂਡੀਸ਼ੀਅਲ ਜਸਟਿਸ ਆਫ ਦਾ ਪੀਸ) ਇਹ ਫੈਸਲਾ ਕਰਦਾ ਹੈ ਕਿ ਕੀ ਕਥਿਤ ਦੋਸ਼ੀ ਨੂੰ ਛੱਡਿਆ ਜਾਣਾ ਚਾਹੀਦਾ ਹੈ ਜਾਂ ਉਦੋਂ ਤੱਕ ਹਿਰਾਸਤ ਵਿਚ ਰੱਖਿਆ ਜਾਣਾ ਚਾਹੀਦਾ ਹੈ ਜਦ ਤੱਕ ਉਹ ਕਸੂਰ ਨਹੀਂ ਮੰਨਦਾ ਜਾਂ ਜਦੋਂ ਮੁਕੱਦਮਾ ਚੱਲਣਾ ਹੈ। ਕਥਿਤ ਦੋਸ਼ੀ ਨੂੰ ਛੱਡਿਆ ਜਾ ਸਕਦਾ ਹੈ ਜੇ ਉਹ ਅਗਲੀ ਸੁਣਵਾਈ ਲਈ ਅਦਾਲਤ ਵਿਚ ਹਾਜ਼ਰ ਹੋਣ ਦਾ ਵਾਅਦਾ ਕਰਦਾ ਹੈ। ਜੇ ਕਥਿਤ ਦੋਸ਼ੀ ਨੂੰ ਛੱਡਿਆ ਜਾਣਾ ਹੈ ਤਾਂ ਮੁਕੱਦਮੇ ਦੇ ਸ਼ੁਰੂ ਹੋਣ ਤੱਕ ਉਸ ਨੂੰ ਅਦਾਲਤ ਵਿਚ ਪੈਸੇ ਜਮ੍ਹਾਂ ਕਰਵਾਉਣੇ ਪੈ ਸਕਦੇ ਹਨ। ਇਸ ਨੂੰ ਬੇਲ ਆਖਿਆ ਜਾਂਦਾ ਹੈ। ਜੇ ਕਥਿਤ ਦੋਸ਼ੀ ਮੁਕੱਦਮੇ ਲਈ ਹਾਜ਼ਰ ਨਹੀਂ ਹੁੰਦਾ ਤਾਂ ਪੈਸੇ ਅਦਾਲਤ ਜ਼ਬਤ ਕਰ ਲੈਂਦੀ ਹੈ ਅਤੇ ਕਥਿਤ ਦੋਸ਼ੀ ਨੂੰ ਦੁਬਾਰਾ ਗ੍ਰਿਫਤਾਰ ਕੀਤਾ ਜਾ ਸਕਦਾ ਹੈ। ਜੱਜ ਅਜਿਹੇ ਨਿਯਮ ਬਣਾ ਸਕਦਾ ਹੈ ਜਿਨ੍ਹਾਂ ਦੀ ਕਥਿਤ ਦੋਸ਼ੀ ਵਲੋਂ ਪਾਲਣਾ ਕੀਤੀ ਜਾਣੀ ਜ਼ਰੂਰੀ ਹੈ। ਉਦਾਹਰਣ ਲਈ, ਕਥਿਤ ਦੋਸ਼ੀ ਕਾਰ ਨਹੀਂ ਚਲਾ ਸਕਦਾ ਜਾਂ ਰਾਤ ਦੇ 10:00 ਵਜੇ ਤੋਂ ਬਾਅਦ ਘਰੋਂ ਬਾਹਰ ਨਹੀਂ ਹੋ ਸਕਦਾ।

ਵਕੀਲ ਤੁਹਾਡੀ ਮਦਦ ਕਿਵੇਂ ਕਰ ਸਕਦਾ ਹੈ

ਕੋਈ ਵਕੀਲ ਕਿਸੇ ਅਜਿਹੇ ਵਿਅਕਤੀ ਦੀ ਸਫਾਈ ਦੇਣ ਵਿਚ ਮਦਦ ਕਰ ਸਕਦਾ ਹੈ ਜਿਸ ਨੂੰ ਕਿਸੇ ਮੁਜਰਮਾਨਾ ਜੁਰਮ ਲਈ ਚਾਰਜ ਕੀਤਾ ਗਿਆ ਹੈ। ਵਕੀਲ ਕਥਿਤ ਦੋਸ਼ੀ ਨੂੰ ਦੱਸ ਸਕਦਾ ਹੈ:

  • ਕੀ ਉਸ ਦੇ ਹੱਕਾਂ ਦੀ ਉਲੰਘਣਾ ਹੋਈ ਹੈ
  • ਕੀ ਸਰਕਾਰੀ ਵਕੀਲ ਦਾ ਕੇਸ ਕਥਿਤ ਦੋਸ਼ੀ ਖਿਲਾਫ ਮਜ਼ਬੂਤ ਹੈ
  • ਕੀ ਕੋਈ ਘੱਟ ਗੰਭੀਰ ਚਾਰਜ ਹੈ ਜਿਸ ਬਾਰੇ ਸਰਕਾਰੀ ਵਕੀਲ ਵਿਚਾਰ ਕਰ ਸਕਦਾ ਹੈ
  • ਉਸ ਕੋਲ ਆਪਣੀ ਸਫਾਈ ਲਈ ਕਿਹੜੀਆਂ ਗੱਲਾਂ ਹਨ
  • ਜੇ ਦੋਸ਼ ਸਿੱਧ ਹੋ ਗਿਆ ਤਾਂ ਉਸ ਨੂੰ ਕਿਸ ਕਿਸਮ ਦੀ ਸਜ਼ਾ ਹੋ ਸਕਦੀ ਹੈ
  • ਕੀ ਕਥਿਤ ਦੋਸ਼ੀ ਨੂੰ ਡਾਇਵਰਸ਼ਨ ਪ੍ਰੋਗਰਾਮ ਦਾ ਹਿੱਸਾ ਬਣਾਇਆ ਜਾ ਸਕਦਾ ਹੈ ਤਾਂ ਜੋ ਉਸ ਦਾ ਮੁਜਰਮਾਨਾ ਰਿਕਾਰਡ ਨਾ ਬਣੇ।

ਡਾਇਵਰਸ਼ਨ ਪ੍ਰੋਗਰਾਮ

ਜੇ ਇਹ ਕਥਿਤ ਦੋਸ਼ੀ ਦਾ ਪਹਿਲਾ ਜੁਰਮ ਹੋਵੇ ਅਤੇ ਉਸ ਵਲੋਂ ਕੋਈ ਹੋਰ ਜੁਰਮ ਕੀਤੇ ਜਾਣ ਦੀ ਸੰਭਾਵਨਾ ਨਾ ਹੋਵੇ ਤਾਂ ਕਥਿਤ ਦੋਸ਼ੀ ਡਾਇਵਰਸ਼ਨ ਪ੍ਰੋਗਰਾਮ ਦਾ ਹਿੱਸਾ ਬਣ ਸਕਦਾ ਹੈ। ਇਸ ਦਾ ਮਤਲਬ ਹੈ ਕਿ ਸਰਕਾਰੀ ਵਕੀਲ ਸ਼ਾਇਦ ਕਥਿਤ ਦੋਸ਼ੀ ਨੂੰ ਚਾਰਜ ਨਾ ਕਰੇ। ਜੇ ਕਥਿਤ ਦੋਸ਼ੀ ਨੂੰ ਪਹਿਲਾਂ ਹੀ ਚਾਰਜ ਕੀਤਾ ਜਾ ਚੁੱਕਾ ਹੋਵੇ ਤਾਂ ਹੋ ਸਕਦਾ ਸਰਕਾਰੀ ਵਕੀਲ ਕੇਸ ਨੂੰ ਜਾਰੀ ਨਾ ਰੱਖੇ। ਕਥਿਤ ਦੋਸ਼ੀ ਨੂੰ ਆਪਣੇ ਜੁਰਮ ਲਈ ਜ਼ਿੰਮੇਵਾਰੀ ਕਬੂਲ ਕਰਨ, ਪਛਤਾਵਾ ਜ਼ਾਹਰ ਕਰਨ (ਸੌਰੀ ਕਹਿਣ), ਅਤੇ ਕਮਿਉਨਟੀ ਸਰਵਿਸ ਜਾਂ ਹੋਰ ਕਾਰਜ ਕਰਨ ਲਈ ਕਿਹਾ ਜਾ ਸਕਦਾ ਹੈ। ਇਸ ਨਾਲ ਕਥਿਤ ਦੋਸ਼ੀ ਅਦਾਲਤ ਦੀ ਕਾਰਵਾਈ ਤੋਂ ਅਤੇ ਪ੍ਰੋਗਰਾਮ ਮੁਕੰਮਲ ਕਰਨ `ਤੇ ਸੰਭਵ ਦੋਸ਼ੀ ਸਿੱਧ ਹੋਣ ਤੋਂ ਬਚਦਾ ਹੈ। ਸਰਕਾਰੀ ਵਕੀਲ ਕਾਰਵਾਈਆਂ ਰੋਕ ਦੇਵੇਗਾ ਜਾਂ ਚਾਰਜ ਵਾਪਸ ਲੈ ਲਵੇਗਾ।

ਜੇ ਦੋਭਾਸ਼ੀਏ ਦੀ ਲੋੜ ਹੋਵੇ

ਜਦੋਂ ਪੁਲੀਸ ਸਵਾਲ ਪੁੱਛ ਰਹੀ ਹੋਵੇ ਤਾਂ ਕਥਿਤ ਦੋਸ਼ੀ ਨੂੰ ਦੋਭਾਸ਼ੀਏ (ਇੰਟਰਪਰੇਟਰ) ਦਾ ਕਾਨੂੰਨੀ ਹੱਕ ਨਹੀਂ ਹੈ। ਪਰ ਜੇ ਕਥਿਤ ਦੋਸ਼ੀ ਮੰਗ ਕਰਦਾ ਹੈ ਤਾ ਕਦੇ ਕਦੇ ਦੋਭਾਸ਼ੀਆ ਦਿੱਤਾ ਜਾਂਦਾ ਹੈ। ਪਰ, ਕਥਿਤ ਦੋਸ਼ੀ ਨੂੰ ਅਦਾਲਤ ਵਿਚ ਦੋਭਾਸ਼ੀਆ ਰੱਖਣ ਦਾ ਹੱਕ ਹੈ।

ਪਹਿਲੀ ਪੇਸ਼ੀ

ਪਹਿਲੀ ਵਾਰ ਜਦ ਕਥਿਤ ਦੋਸ਼ੀ ਅਦਾਲਤ ਵਿਚ ਜਾਂਦਾ ਹੈ ਤਾਂ ਇਸ ਨੂੰ ‘‘ਫਸਟ ਅਪੀਰੈਂਸ`’ ਭਾਵ ਪਹਿਲੀ ਪੇਸ਼ੀ ਆਖਿਆ ਜਾਂਦਾ ਹੈ। ਪਹਿਲੀ ਪੇਸ਼ੀ ਮੁਕੱਦਮਾ ਨਹੀਂ ਹੈ। ਸਰਕਾਰੀ ਵਕੀਲ ਕਥਿਤ ਦੋਸ਼ੀ ਨੂੰ ਪੇਪਰ ਦਿੰਦਾ ਹੈ ਜਿਹੜੇ ਇਹ ਦੱਸਦੇ ਹਨ ਕਿ ਕਥਿਤ ਦੋਸ਼ੀ ਨੇ ਕਿਹੜਾ ਜੁਰਮ ਕੀਤਾ ਹੋ ਸਕਦਾ ਹੈ। ਇਹ ਉਹ ਜਾਣਕਾਰੀ ਹੈ ਜਿਸ `ਤੇ ਸਰਕਾਰੀ ਵਕੀਲ ਇਹ ਸਾਬਤ ਕਰਨ ਲਈ ਨਿਰਭਰ ਕਰੇਗਾ ਕਿ ਕਥਿਤ ਦੋਸ਼ੀ ਕਸੂਰਵਾਰ ਹੈ।

ਅਰੇਨਮੈਂਟ ਹੀਅਰਿੰਗ

ਅਰੇਨਮੈਂਟ ਹੀਅਰਿੰਗ (ਦੋਸ਼ ਲਾਉਣ ਲਈ ਸੁਣਵਾਈ) ਅਦਾਲਤ ਦੀ ਇਕ ਸੁਣਵਾਈ ਹੈ ਜਿਸ ਵਿਚ ਕਥਿਤ ਦੋਸ਼ੀ (ਜਾਂ ਉਸ ਦਾ ਵਕੀਲ) ਅਦਾਲਤ ਨੂੰ ਇਹ ਦੱਸਦਾ ਹੈ ਕਿ ਉਹ ਦੋਸ਼ ਮੰਨੇਗਾ ਜਾਂ ਦੋਸ਼ ਨਹੀਂ ਮੰਨੇਗਾ। ਜੇ ਕਥਿਤ ਦੋਸ਼ੀ ਆਪਣਾ ਦੋਸ਼ ਮੰਨ ਲੈਂਦਾ ਹੈ ਤਾਂ ਜੱਜ ਸਜ਼ਾ ਦੇਵੇਗਾ। ਜੇ ਕਥਿਤ ਦੋਸ਼ੀ ਦੋਸ਼ ਨਹੀਂ ਮੰਨਦਾ ਤਾਂ ਮੁਕੱਦਮੇ ਲਈ ਤਾਰੀਕ ਮਿੱਥੀ ਜਾਵੇਗੀ।

ਡਿਊਟੀ ਕੌਂਸਲ ਕਿਵੇਂ ਮਦਦ ਕਰ ਸਕਦਾ ਹੈ

ਜੇ ਕਥਿਤ ਦੋਸ਼ੀ ਕੋਲ ਵਕੀਲ ਨਾ ਹੋਵੇ ਤਾਂ ਡਿਊਟੀ ਕੌਂਸਲ (ਮੁਫਤ ਵਕੀਲ) ਕਥਿਤ ਦੋਸ਼ੀਆਂ ਦੀ ਮਦਦ ਕਰਨ ਲਈ ਅਦਾਲਤ ਵਿਚ ਉਪਲਬਧ ਹੁੰਦੇ ਹਨ। ਉਹ ਕਾਨੂੰਨੀ ਜਾਣਕਾਰੀ ਅਤੇ ਸਲਾਹ ਦੇ ਸਕਦੇ ਹਨ ਅਤੇ ਅਦਾਲਤ ਦੀ ਮੁਢਲੀ ਪੇਸ਼ੀ ਵਿਚ ਮਦਦ ਕਰ ਸਕਦੇ ਹਨ। ਡਿਊਟੀ ਕੌਂਸਲ ਇਨ੍ਹਾਂ ਤਰੀਕਿਆਂ ਨਾਲ ਕਥਿਤ ਦੋਸ਼ੀ ਦੀ ਮਦਦ ਕਰ ਸਕਦਾ ਹੈ:

  • ਚਾਰਜਾਂ ਅਤੇ ਅਦਾਲਤ ਦੀ ਕਾਰਵਾਈ ਬਾਰੇ ਕਥਿਤ ਦੋਸ਼ੀ ਨੂੰ ਸਲਾਹ ਦੇ ਸਕਦਾ ਹੈ
  • ਕਥਿਤ ਦੋਸ਼ੀ ਨੂੰ ‘‘ਜ਼ਮਾਨਤ`’ `ਤੇ ਛੱਡਣ ਲਈ ਜੱਜ ਨਾਲ ਗੱਲ ਕਰ ਸਕਦਾ ਹੈ
  • ਗਿਲਟੀ ਪਲੀਅ ਕਰ ਸਕਦਾ ਹੈ (ਕਥਿਤ ਦੋਸ਼ੀ ਦਾ ਦੋਸ਼ ਮੰਨ ਸਕਦਾ ਹੈ) ਅਤੇ ਜੱਜ ਨੂੰ ਇਹ ਬਿਆਨ ਕਰ ਸਕਦਾ ਹੈ ਕਿ ਕਥਿਤ ਦੋਸ਼ੀ ਨੂੰ ਕਿਉਂ ਹਲਕੀ ਸਜ਼ਾ ਮਿਲਣੀ ਚਾਹੀਦੀ ਹੈ
  • ਕਥਿਤ ਦੋਸ਼ੀ ਨਾਲ ‘‘ਡਾਇਵਰਸ਼ਨ ਪ੍ਰੋਗਰਾਮ`’ ਬਾਰੇ ਗੱਲ ਕਰ ਸਕਦਾ ਹੈ।
Justice Education Society Citizenship and Immigration Canada Welcome BC City of Vancouver