ਮੁਜਰਮਾਨਾ ਰਿਕਾਰਡ
ਕਿਸੇ ਜੁਰਮ ਲਈ ਕਸੂਰਵਾਰ ਠਹਿਰਾਏ ਗਏ ਬਾਲਗ (18 ਸਾਲ ਤੋਂ ਉਪਰ ਦੀ ਉਮਰ ਦਾ ਕੋਈ ਵਿਅਕਤੀ) ਦਾ ਮੁਜਰਮਾਨਾ ਰਿਕਾਰਡ ਬਣੇਗਾ। ਪੁਲੀਸ, ਸਰਕਾਰੀ ਵਕੀਲ, ਕਸਟਮਜ਼ ਅਫਸਰ ਅਤੇ ਹੋਰ ਸਰਕਾਰੀ ਅਧਿਕਾਰੀ ਮੁਜਰਮਾਨਾ (ਕਰਿਮੀਨਲ) ਰਿਕਾਰਡ ਪੜ੍ਹ ਸਕਦੇ ਹਨ। ਲੋਕ ਇਸ ਨੂੰ ਨਹੀਂ ਪੜ੍ਹ ਸਕਦੇ।
ਮੁਜਰਮਾਨਾ ਰਿਕਾਰਡ ਵਾਲਾ ਵਿਅਕਤੀ ਸ਼ਾਇਦ ਕੈਨੇਡਾ ਤੋਂ ਬਾਹਰ ਸਫਰ ਕਰਨ ਦੇ ਯੋਗ ਨਹੀਂ ਹੋਵੇਗਾ। ਉਦਾਹਰਣ ਲਈ, ਮੁਜਰਮਾਨਾ ਰਿਕਾਰਡ ਵਾਲੇ ਕਿਸੇ ਵਿਅਕਤੀ ਨੂੰ ਅਮਰੀਕਾ ਦਾ ਟਰਿੱਪ ਲਾਉਣ ਵੇਲੇ ਏਅਰਪੋਰਟ `ਤੇ ਰੋਕਿਆ ਜਾ ਸਕਦਾ ਹੈ। ਇਹ ਕਿਸੇ ਨੂੰ ਕੋਈ ਜੌਬ ਹਾਸਲ ਕਰਨ ਤੋਂ ਵੀ ਰੋਕ ਸਕਦਾ ਹੈ।
ਦੋਸ਼ ਦੀ ਜਾਣਕਾਰੀ ਕਿਸੇ ਵਿਅਕਤੀ ਦੇ ਮੁਜਰਮਾਨਾ ਰਿਕਾਰਡ `ਤੇ ਲੰਬੇ ਸਮੇਂ ਲਈ ਰਹਿੰਦੀ ਹੈ। ਸਮੇਂ ਦੀ ਲੰਬਾਈ ਕੀਤੇ ਗਏ ਜੁਰਮ ਦੀ ਕਿਸਮ `ਤੇ ਨਿਰਭਰ ਕਰਦੀ ਹੈ।