ਕਿਰਾਏਦਾ ਇਕਰਾਰਨਾਮੇ
ਕਿਰਾਏਦਾ ਇਕਰਾਰਨਾਮੇ
ਜੇ ਤੁਸੀਂ ਪਹਿਲੀ ਵਾਰ ਕਿਰਾਏ ਤੇ ਲੈ ਰਹੇ ਹੋ, ਜਾਂ ਤੁਸੀਂ ਬੀ ਸੀ ਕਨੇਡਾ ਵਿਚ ਨਵੇਂ ਹੋ, ਰਹਿਣ ਲਈ ਕਿਰਾਏ ਤੇ ਥਾਂ ਲੈਣ ਤੋਂ ਪਹਿਲਾਂ ਇਹ ਜਾਨਣਾ ਜ਼ਰੂਰੀ ਹੈ ਕਿ ਕਾਨੂੰਨ ਕੀ ਕਹਿੰਦੇ ਹਨ। ਪਤਾ ਕਰਨ ਲਈ, “ਜਾਣੋ, ਕਾਨੂੰਨ ਕੀ ਕਹਿੰਦਾ ਹੈ”ਥਲੇ ਜਾਣਕਾਰੀ ਦੇ ਨੰਬਰਾਂ ‘ਚੋਂ ਇਕ ਨੂੰ ਫੋਨ ਕਰੋ। ਮਾਲਕ-ਮਕਾਨ ਨੂੰ ਪੁਛੋ ਕਿ ਕਿਰਾਏ ਵਿਚ ਕੀ ਸ਼ਾਮਿਲ ਹੈ -ਉਦਾਹਰਣ ਵਜੋਂ ਹੀਟ, ਗਰਮ ਪਾਣੀ, ਕੇਬਲ, ਅਤੇ ਤੁਹਾਡੇ ਵਰਤਨ ਲਈ ਕਪੜੇ ਧੋਣ ਦੀਆਂ ਮਸ਼ੀਨਾਂ।
ਜੇ ਤੁਹਾਡੇ ਕੋਈ ਸ਼ੱਕ ਜਾਂ ਸਵਾਲ ਹਨ, “ਪਤਾ ਕਰੋ ਕਾਨੂੰਨ ਕੀ ਕਹਿੰਦਾ ਹੈ” ਥਲੇ ਜਾਣਕਾਰੀ ਲਈ ਨੰਬਰਾਂ ਚੋਂ ਇਕ ਨੂੰ ਫੋਨ ਕਰੋ ।
ਜਦੋਂ ਤੁਸੀਂ ਕਿਰਾਏ ਲਈ ਥਾਂ ਦੇਖਦੇ ਹੋ, ਮਾਲਕ-ਮਕਾਨ ਤੁਹਾਨੂੰ ਦਸੇਗਾ ਕਿ ਕਿਰਾਇਆ ਕਿੰਨਾ ਹੈ। ਜੇ ਤੁਸੀਂ ਕਿਰਾਏ ‘ਤੇ ਥਾਂ ਲੈਣ ਲਈ
ਅਰਜ਼ੀ ਦਿੰਦੇ ਹੋ, ਮਾਲਕ-ਮਕਾਨ ਤੁਹਾਡੀ ਅਰਜ਼ੀ ਲੈਣ ਲਈ ਤੁਹਾਡੇ ਤੋਂ ਪੈਸੇ ਨਹੀਂ ਲੈ ਸਕਦਾ। ਅਜਿਹਾ ਕਰਨਾ ਗੈਰ-ਕਾਨੂੰਨੀ ਹੈ ।
ਜਦੋਂ ਕਿਰਾਏਦਾਰ ਨੂੰ ਵਾਜ਼ਿਬ ਘਰ ਜਾਂ ਬੇਸਮੈਂਟ ਕਿਰਾਏ ਤੇ ਲਭਦੀ ਹੈ, ਕਿਰਾਏਦਾਰ ਅਤੇ ਮਾਲਕ-ਮਕਾਨ ਇਕ ਇਕਰਾਰਨਾਮਾ ਕਰਦੇ ਹਨ। ਇਹ ਇਕਰਾਰਨਾਮਾ ਕਾਨੂੰਨੀ ਸਮਝੋਤਾ ਹੈ। ਮਾਲਕ-ਮਕਾਨ ਅਤੇ ਕਿਰਾਏਦਾਰ ਵਿਚਲੇ ਇਕਰਾਰਨਾਮੇ ਨੂੰ ਟੈਨੰਸੀ ਐਗਰੀਮੈਂਟ ਕਹਿੰਦੇ ਹਨ।
ਕਿਰਾਏ ਲਈ ਇਕਰਾਰਨਾਮਾ ਰੈਸੀਡੈਂਸ਼ੀਅਲ ਟੈਨੰਸੀ ਐਕਟਐਂਡਰੈਗੂਲੇਸ਼ਨ ਹੇਠਲੇ ਸਾਰੇ ਨਿਯਮਾਂ ਦੀ ਪਾਲਣਾ ਜ਼ਰੂਰ ਕਰਦਾ ਹੋਵੇ।
ਕਿਰਾਏ ਲਈ ਇਕਰਾਰਨਾਮਾ ਲਿਖਤੀ ਹੋਣਾ ਚਾਹੀਦਾ ਹੈ। ਕਿਰਾਏਦਾਰ ਅਤੇ ਮਾਲਕ-ਮਕਾਨ ਇਸ ਤੇ ਸਾਈਨ ਕਰਕੇ ਤਰੀਕ ਪਾਉਂਦੇ ਹਨ।ਮਾਲਕ-ਮਕਾਨ ਇਸ ਕਿਰਾਏ ਲਈ ਇਕਰਾਰਨਾਮੇ ਦੀ ਕਾਪੀ ਕਿਰਾਏਦਾਰ ਨੂੰ 21 ਦਿਨਾਂ ਦੇ ਵਿਚ ਦੇਵੇ। ਇਕਰਾਰਨਾਮੇ ‘ਤੇ
ਲਿਖਿਆ ਹੋਵੇਗਾ ਕਿ ਕਿਰਾਇਆ ਕਿੰਨਾ ਹੈ ਅਤੇ ਤੁਹਾਨੂੰ ਕਦੋਂ ਇਹ ਦੇਣਾ ਹੀ ਪਵੇਗਾ। ਇਕਰਾਰਨਾਮੇ ਤੇ ਇਹ ਵੀ ਜ਼ਰੂਰ ਲਿਖਿਆ ਹੋਵੇ ਕਿ ਕਾਨੂੰਨ ਜ਼ਾਮਨੀ ਦਿਤੇ ਪੈਸਿਆਂ, ਕਿਰਾਏ ਦੇ ਵਾਧੇ, ਅਤੇ ਮੁਰੰਮਤ ਵਰਗੀਆਂ ਗਲਾਂ ਬਾਰੇ ਕੀ ਕਹਿੰਦਾ ਹੈ। ਤੁਹਾਨੂੰ ਸਾਈਨ ਕਰਨ ਤੋਂ ਪਹਿਲਾਂ ਇਕਰਾਰਨਾਮਾ ਪੜ ਲੈਣਾ ਚਾਹੀਦਾ ਹੈ। ਜੇ ਲੋੜ ਹੈ ਤਾਂ ਕਿਸੇ ਦੀ ਮਦਦ ਲੈ ਲਉ।