ਬੇਦਖ਼ਲੀ
ਬੇਦਖ਼ਲੀ
ਕਈ ਵਾਰ ਮਾਲਕ-ਮਕਾਨ ਕਿਸੇ ਕਿਰਾਏਦਾਰ ਨੂੰ ਨਿਕਲਣ ਲਈ ਕਹਿ ਸਕਦਾ ਹੈ। ਇਸਨੂੰ ਬੇਦਖ਼ਲੀ ਕਹਿੰਦੇ ਹਨ। ਜੇ ਤੁਸੀਂ ਮਾਲਕ-ਮਕਾਨ ਹੋ ਅਤੇ ਤੁਹਾਨੂੰ ਕਿਰਾਏਦਾਰ ਨੂੰ ਕਢਣਾ ਪੈਣਾ ਹੈ, ਤੁਸੀਂ ਜ਼ਰੂਰ:
- ਕਿਰਾਏਦਾਰ ਨੂੰ ਉਥੋਂ ਨਿਕਲਣ ਲਈ ਲਿਖਤੀ ਨੋਟਿਸ ਦਿਉ । ਤੁਸੀਂ ਰੈਸੀਡੈਂਸ਼ੀਅਲ ਟੈਨੰਸੀ ਬਰਾਂਚ ਜਾਂ ਆਪਣੇ ਇਲਾਕੇ ਦੇ ਸਰਕਾਰੀ ਏਜੰਟ ਦੇ ਦਫ਼ਤਰ ਤੋਂ ਇਕ ਫ਼ਾਰਮ ਲੈ ਸਕਦੇ ਹੋ। ਨੋਟਿਸ ਵਿਚ ਬੇਦਖ਼ਲੀ ਦੇ ਕਾਰਨ ਜ਼ਰੂਰ ਲਿਖੇ ਹੋਣ ਅਤੇ ਕਿਰਾਏਦਾਰ ਦਾ ਬੇਦਖ਼ਲੀ ਬਾਰੇ ਇਤਰਾਜ਼ ਕਰਨ ਦੇ ਹੱਕ ਬਾਰੇ ਦਸੋ।
- ਕਿਰਾਏਦਾਰ ਨੂੰ ਇਹ ਨੋਟਿਸ ਖੁਦ ਆਪ ਦਿਉ ਜਾਂ ਰਜਿਸਟਰਡ ਡਾਕ ਰਾਂਹੀ ਭੇਜੋ। (ਤੁਸੀਂ ਇਸ ਨੂੰ ਉਹਨਾਂ ਦੇ ਦਰਵਾਜ਼ੇ ਥਲੇ ਜਾਂ ਉਹਨਾਂ ਦੀ ਡਾਕ ‘ਚ ਨਹੀਂ ਪਾ ਸਕਦੇ)।
- ਕਿਰਾਏਦਾਰ ਨੂੰ ਸਹੀ ਨੋਟਿਸ ਦਿਉ। ਕਾਨੂੰਨ ਦਸਦਾ ਹੈ ਕਿ ਤੁਹਾਨੂੰ ਕਿਰਾਏਦਾਰ ਨੂੰ ਕਿੰਨਾ ਸਮਾਂ ਦੇਣਾ ਪਵੇਗਾ ਜਿਸ ਤੋਂ ਪਹਿਲਾਂ ਉਨ੍ਹਾਂ ਨੂੰ ਜ਼ਰੂਰ ਨਿਕਲਣਾ ਪਵੇਗਾ।
ਕਿਰਾਏਦਾਰ ਲਈ
ਜੇ ਮਾਲਕ-ਮਕਾਨ ਤੁਹਾਨੂੰ ਕਢਣਾ ਚਾਹੁੰਦਾ ਹੈ, ਕਾਨੂੰਨ ਕਹਿੰਦਾ ਹੈ ਕਿ ਉਸਨੂੰ ਨਿਯਮਾਂ ਦੀ ਪਾਲਣਾ ਕਰਨੀ ਹੀ ਪਵੇਗੀ ਅਤੇ ਨੋਟਿਸ ਲਿਖਤੀ ਦੇਣਾ ਪਵੇਗਾ। ਮਾਲਕ-ਮਕਾਨ ਤੁਹਾਨੂੰ ਸਿਰਫ਼ ਉਥੋਂ ਜਾਣ ਲਈ ਨਹੀਂ ਕਹਿ ਸਕਦਾ। ਜੇ ਤੁਸੀਂ ਕਿਰਾਏਦਾਰ ਹੋ ਅਤੇ ਤੁਹਾਨੂੰ ਬੇਦਖਲੀ ਦਾ ਨੋਟਿਸ ਮਿਲਿਆ ਹੈ, ਇਸਨੂੰ ਬਹੁਤ ਧਿਆਨ ਨਾਲ ਪੜੋ। ਹੋ ਸਕਦਾ ਹੈ ਤੁਸੀਂ ਮਾਲਕ-ਮਕਾਨ ਦੇ ਤੁਹਾਨੂੰ ਬੇਦਖ਼ਲ ਕਰਨ ਦੇ ਕਾਰਨ ਨਾਲ ਨਾ ਸਹਿਮਤ ਹੋਵੋਂ।
ਉਦਾਹਰਣ ਵਜੋਂ, ਤੁਸੀਂ ਨਹੀਂ ਸਮਝਦੇ ਕਿ ਤੁਸੀਂ ਬਹੁਤਾ ਰੌਲਾ ਪਾਉਂਦੇ ਹੋ, ਜਾਂ ਤੁਹਾਡੇ ਨਾਲ ਤੁਹਾਡੇ ਥਾਂ ਵਿਚ ਬਹੁਤ ਜ਼ਿਆਦਾ ਜੀਅ ਨਹੀਂ ਰਹਿ ਰਹੇ। ਹੋ ਸਕਦਾ ਹੈ ਤੁਸੀਂ ਬੇਦਖ਼ਲੀ ਰੋਕਣੀ ਚਾਹੁੰਦੇ ਹੋ। ਤੁਸੀਂ ਅਪੀਲ ਕਰ ਸਕਦੇ ਹੋ (ਕਿਸੇ ਅਫ਼ਸਰ ਨੂੰ ਫ਼ੈਸਲਾ ਕਰਨ ਲਈ ਕਹਿ ਸਕਦੇ ਹੋ)। ਬੇਦਖ਼ਲੀ ਦੇ ਫ਼ਾਰਮ ‘ਤੇ ਲਿਖਿਆ ਹੈ ਕਿ ਅਜਿਹਾ ਕਰਨ ਲਈ ਤੁਹਾਡੇ ਕੋਲ ਕਿੰਨਾ ਸਮਾਂ ਹੈ। ਤੁਹਾਨੂੰ ਮਦਦ ਜਾਂ ਸਲਾਹ ਲੈ ਲੈਣੀ ਚਾਹੀਦੀ ਹੈ। ਬੇਦਖ਼ਲੀ ਨੂੰ ਅਣਗੌਲਿਆ ਨਾ ਕਰੋ।
ਬੇਦਖ਼ਲੀ:ਮਾਲਕ-ਮਕਾਨ ਨੂੰ ਕਿੰਨਾ ਪਹਿਲਾਂ ਨੋਟਿਸ ਦੇਣਾ ਹੀ ਪਵੇਗਾ?
ਫੌਰਨ ਨੋਟਿਸ |
ਜਦੋਂ ਕਿਰਾਏਦਾਰ ਅਜਿਹਾ ਕੁਝ ਕਰ ਰਿਹਾ ਹੈ ਜੋ ਹੋਰਾਂ ਲਈ ਖ਼ਤਰਨਾਕ ਹੋ ਸਕਦਾ ਹੈ |
ਦਸਾਂ ਦਿਨਾਂ ਦਾ ਨੋਟਿਸ |
ਜਦੋਂ ਕਿਰਾਏਦਾਰ ਨੇ ਕਿਰਾਇਆ ਨਹੀਂ ਦਿਤਾ |
ਇਕ ਮਹੀਨੇ ਦਾ ਨੋਟਿਸ |
ਜਦੋਂ ਕਿਰਾਏਦਾਰ ਜ਼ਿਆਦਾ ਰੌਲਾ ਪਾਉਂਦਾ ਹੈ ਜਾਂ ਬਹੁਤ ਜ਼ਿਆਦਾ ਜੀਅ ਰਹਿ ਰਹੇ ਹਨ |
ਦੋ ਮਹੀਨੇ ਦਾ ਨੋਟਿਸ |
ਜਦੋਂ ਮਾਲਕ-ਮਕਾਨ ਨੇ ਉਸ ਥਾਂ ਦੀ ਮੁਰੰਮਤ ਕਰਨੀ, ਢਾਹੁਣੀ, ਇਸਦਾ ਕੁਝ ਬਨਾਉਣਾ, ਜਾਂ ਆਪ ਵਿਚ ਰਹਿਣਾ ਹੈ। ਜੇ ਤੁਹਾਨੂੰ ਬੇਦਖ਼ਲੀ ਨੋਟਿਸ ਮਿਲਦਾ ਹੈ, ਰੈਸੀਡੈਂਸ਼ੀਅਲ ਟੈਨੰਸੀ ਬਰਾਂਚ ਜਾਂ ਟੈਨੰਟ ਰਿਸੋਰਸ ਐਂਡ ਅਡਵਾਈਜ਼ਰੀ ਸੈਂਟਰ ਤੋਂ ਮੁਆਵਜ਼ੇ ਬਾਰੇ ਪਤਾ ਕਰੋ। |