ਜ਼ਾਮਨੀ ਪੈਸੇ
ਜ਼ਾਮਨੀ ਪੈਸੇ
ਜਦੋਂ ਕਿਰਾਏਦਾਰ ਕਿਸੇ ਥਾਂ ਮਕਾਨ ਬਦਲ ਕੇ ਆਉਂਦੇ ਹਨ, ਉਹਨਾਂ ਨੂੰ ਆਮਤੌਰ ਤੇ ਮਾਲਕ-ਮਕਾਨ ਨੂੰ ਕੁਝ ਵਾਧੂ ਪੈਸੇ ਦੇਣੇ ਪੈਂਦੇ ਹਨ, ਜੋ ਉਹਨਾਂ ਨੂੰ ਉਹ ਥਾਂ ਤੋਂ ਛੱਡ ਕੇ ਜਾਣ ਲਗਿਆਂ ਮਿਲ ਸਕਦੇ ਹਨ। ਇਸਨੂੰ ਸਿਕਿਊਰਟੀ ਡਿਪੌਸੱਟ ਕਹਿੰਦੇ ਹਨ। ਇਹ ਉਸ ਨੁਕਸਾਨ ਨੂੰ ਭਰਨ ਲਈਹੈ ਜੋ ਕਿਰਾਏਦਾਰ ਤੋਂ ਹੋ ਸਕਦਾ ਹੈ। ਇਹ ਇਕ ਮਹੀਨੇ ਦੇ ਕਿਰਾਏ ਦੇ ਅੱਧ ਤੋਂ ਵੱਧ ਨਹੀਂ ਹੋ ਸਕਦਾ। ਕਿਰਾਏਦਾਰ ਲਈ ਇਹ ਬਹੁਤ ਜ਼ਰੂਰੀ ਹੈ ਕਿ ਉਹ ਇਨ੍ਹਾਂ ਜ਼ਾਮਨੀ ਦਿਤੇ ਪੈਸਿਆਂ ਦੀ ਰਸੀਦ ਸੰਭਾਲਕੇ ਰਖਣ। ਜਦੋਂ ਕਿਰਾਏਦਾਰ ਥਾਂ ਛੱਡ ਦਿੰਦਾ ਹੈ, ਮਾਲਕ-ਮਕਾਨ 15 ਦਿਨਾਂ ਦੇ ਅੰਦਰ ਜ਼ਾਮਨੀ ਦਿਤੇ ਪੈਸੇ ਵਿਆਜ਼ ਸਮੇਤ ਜ਼ਰੂਰ ਮੋੜ ਦੇਵੇ ਜਾਂ ਰੈਸੀਡੈਂਸ਼ੀਅਲ ਟੈਨੰਸੀ ਬਰਾਂਚ ਤੋਂ ਇਸਦਾ ਕੁਝ ਹਿੱਸਾ ਜਾਂ ਸਾਰਾ ਹੀ ਰਖਣ ਦੀ ਇਜ਼ਾਜਤ ਮੰਗੇ।
ਜੇ ਕਿਰਾਏਦਾਰ ਨੇ ਕੋਈ ਨੁਕਸਾਨ ਕੀਤਾ ਹੈ, ਮਾਲਕ-ਮਕਾਨ ਜ਼ਾਮਨੀ ਦਿਤੇ ਪੈਸਿਆਂ ਦਾ ਕੁਝ ਹਿੱਸਾ ਮੁਰੰਮਤ ਲਈ ਵਰਤ ਸਕਦਾ ਹੈ। ਪਰ ਕਿਰਾਏਦਾਰ ਇਸ ਲਈ ਲਿਖਤੀ ਰੂਪ ਵਿਚ ਸਹਿਮਤ ਜ਼ਰੂਰ ਹੋਵੇ। ਮਾਲਕ-ਮਕਾਨ ਜ਼ਾਮਨੀ ਦਿਤੇ ਪੈਸੇ ਜਾਂ ਉਸਚੋਂ ਹਿੱਸਾ ਨਹੀਂ ਰੱਖ ਸਕਦਾ ਜਦੋਂ ਤੱਕ ਕਿਰਾਏਦਾਰ ਹੋਏ ਨੁਕਸਾਨ ਜਾਂ ਅਣਦਿਤੇ ਕਿਰਾਏ ਨੂੰ ਦੇਣ ਲਈ ਲਿਖਤੀ ਰੂਪ ਵਿਚ ਸਹਿਮਤ ਨਹੀਂ ਹੁੰਦਾ। ਜੇ ਕਿਰਾਏਦਾਰ ਲਿਖਤੀ ਰੂਪ ਵਿਚ ਸਹਿਮਤ ਨਹੀਂ ਹੁੰਦਾ, ਮਾਲਕ-ਮਕਾਨ ਰੈਸੀਡੈਂਸ਼ੀਅਲ ਟੈਨੰਸੀ ਬਰਾਂਚ ਨੂੰ ਜ਼ਾਮਨੀ ਦਿਤੇ ਪੈਸਿਆਂ ਵਿਚੋਂ ਕੁਝ ਰਖਣ ਦੀ ਇਜ਼ਾਜਤ ਲੈਣ ਲਈ ਸੰਪਰਕ ਜ਼ਰੂਰ ਕਰੋ। ਹੋਰ ਜਾਣਕਾਰੀ ਲਈ ਰੈਸੀਡੈਂਸ਼ੀਅਲ ਟੈਨੰਸੀ ਬਰਾਂਚ ਨਾਲ ਸੰਪਰਕ ਕਰੋ ।