ਮਾਲਕ-ਮਕਾਨ ਅਤੇ ਕਿਰਾਏਦਾਰ
ਮਾਲਕ-ਮਕਾਨ ਅਤੇ ਕਿਰਾਏਦਾਰ
ਜਦੋਂ ਤੁਸੀਂ ਘਰ ਜਾਂ ਬੇਸਮੈਂਟ ਕਿਰਾਏ ਤੇ ਲੈਂਦੇ ਹੋ, ਤੁਸੀਂ ਕਿਰਾਏਦਾਰ ਹੋ। ਜੇ ਤੁਸੀਂ ਘਰ ਜਾਂ ਬੇਸਮੈਂਟ ਦੇ ਮਾਲਕ ਹੋ ਅਤੇ ਤੁਸੀਂ ਇਹ ਕਿਸੇ ਨੂੰ ਕਿਰਾਏ ‘ਤੇ ਦਿੰਦੇ ਹੋ, ਤੁਸੀਂ ਮਾਲਕ-ਮਕਾਨ ਹੋ। ਕਿਰਾਏਦਾਰ ਅਤੇ ਮਾਲਕ-ਮਕਾਨ ਦੋਨਾਂ ਨੂੰ ਕਾਨੂੰਨ ਦੀ ਪਾਲਣਾ ਕਰਨੀ ਪੈਂਦੀ ਹੈ। ਇਥੇ ਬੀ ਸੀ ਦੀ ਸਰਕਾਰ ਦਾ ਇਕ ਵਿਭਾਗ ਹੈ ਜਿਨ੍ਹਾਂ ਦੀ ਇਹ ਜੁਮੇਂਵਾਰੀ ਹੈ ਉਹ ਇਹ ਪੱਕਾ ਯਕੀਨੀ ਬਨਾਉਣ ਕਿ ਮਾਲਕ-ਮਕਾਨ ਅਤੇ ਕਿਰਾਏਦਾਰ ਇਨ੍ਹਾਂ ਕਾਨੂੰਨਾਂ ਦੀ ਪਾਲਣਾ ਕਰਨ। ਇਸ ਨੂੰ ਰੈਸੀਡੈਂਸ਼ੀਅਲ ਟੈਨੰਸੀ ਬਰਾਂਚ ਕਹਿੰਦੇ ਹਨ। ਥਾਂ ਕਿਰਾਏ ‘ਤੇ ਲੈਣ ਤੋਂ ਪਹਿਲਾਂ ਇਹ ਜਾਨਣਾ ਜ਼ਰੂਰੀ ਹੈ ਕਿ ਕਾਨੂੰਨ ਕੀ ਕਹਿੰਦਾ ਹੈ। ਤੁਸੀਂ ਰੈਸੀਡੈਂਸ਼ੀਅਲ ਟੈਨੰਸੀ ਬਰਾਂਚ ਅਤੇ ਟੈਨੰਟ ਰਿਸੋਰਸ ਐਡ ਅਡਵਾਈਜ਼ਰੀ ਸੈਂਟਰ ਤੋਂ ਜਾਣਕਾਰੀ ਮੁਫ਼ਤ ਲੈ ਸਕਦੇ ਹੋ।
ਰੈਸੀਡੈਂਸ਼ੀਅਲ ਟੈਨੰਸੀ ਬਰਾਂਚ
604-660-1020 (ਲੋਅਰਮੇਨਲੈਂਡ‘ਚ)
250-387-1602 (ਵਿਕਟੋਰੀਆ‘ਚ)
1-800-665-8779 (ਬੀਸੀ‘ਚਟੋਲਫ਼ਰੀ)
www.rto.gov.bc.ca
ਟੈਨੰਟ ਰਿਸੋਰਸ ਐਂਡ ਅਡਵਾਈਜ਼ਰੀ ਸੈਂਟਰ
604-255-0546 (ਲੋਅਰਮੇਨਲੈਂਡ‘ਚ)
1-800-665-1185 (ਬੀਸੀ‘ਚਟੋਲਫ਼ਰੀ)
www.tenants.bc.ca.
ਖ਼ਾਸ ਕਾਨੂੰਨ ਜੋ ਮਾਲਕ-ਮਕਾਨ ਅਤੇ ਕਿਰਾਏਦਾਰ ਲਈ ਨਿਯਮ ਨਿਸ਼ਚਿਤ ਕਰਦਾ ਹੈ, ਉਸਨੂੰ ਰੈਸੀਡੈਂਸ਼ੀਅਲ ਟੈਨੰਸੀ ਐਕਟ ਕਹਿੰਦੇ ਹਨ। ਕੁਝ ਕਾਨੂੰਨਾਂ ਵਿਚ ਹੋਰ ਵੀ ਨਿਯਮ ਹਨ ਜਿਨ੍ਹਾਂ ਨੂੰ ਰੈਗੂਲੇਸ਼ਨਸ ਕਹਿੰਦੇ ਹਨ।