ਕਿਰਾਇਆ ਦੇਣਾ
ਕਿਰਾਇਆ ਦੇਣਾ
ਜਦੋਂ ਤੁਸੀਂ ਘਰ ਜਾਂ ਬੇਸਮੈਂਟ ਕਿਰਾਏ ਤੇ ਲੈਂਦੇ ਹੋ, ਤੁਸੀਂ ਆਮਤੌਰ ਤੇ ਮਾਲਕ-ਮਕਾਨ ਨੂੰ ਮਹੀਨੇ ਵਿਚ ਇਕ ਵਾਰ ਕਿਰਾਇਆ ਦਿੰਦੇ ਹੋ।
ਇਹ ਪਕਾ ਨਿਸ਼ਚਤ ਕਰ ਲਉ ਕਿ ਤੁਹਾਡੇ ਕੋਲ ਸਬੂਤ ਹੋਵੇ ਕਿ ਤੁਸੀਂ ਕਿਰਾਇਆ ਦਿਤਾ ਹੈ, ਜਿਵੇਂ ਕਿ ਮਾਲਕ-ਮਕਾਨ ਤੋਂ ਰਸੀਦ ਜਾਂ ਤੁਹਾਡੇ ਬੈਂਕ ਜਾਂ ਵਿਤੀ ਅਦਾਰੇ ਤੋਂ ਰੱਦ ਹੋਇਆ ਚੈਕ। ਇਸ ਸਬੂਤ ਨੂੰ ਸੰਭਾਲ ਕੇ ਰਖੋ ਤਾਂ ਕਿ ਬਾਅਦ ਵਿਚ ਇਸ ਬਾਰੇ ਕੋਈ ਰੌਲਾ ਨਾ ਹੋਵੇ। ਜੇ ਤੁਹਾਡਾ ਮਾਲਕ-ਮਕਾਨ ਕਿਰਾਇਆ ਵਧਾਉਣਾ ਚਾਹੁੰਦਾ ਹੈ, ਉਸਨੂੰ ਨਿਯਮਾਂ ਦੀ ਪਾਲਣਾ ਕਰਨੀ ਹੀ ਪੈਣੀ ਹੈ। ਉਦਾਹਰਣ ਵਜੋਂ ਮਾਲਕ-ਮਕਾਨ ਕਿਰਾਇਆ ਨਹੀਂ ਵਧਾ ਸਕਦਾ ਜੇ ਤੁਸੀਂ ਉਸ ਥਾਂ ਤੇ ਘੱਟੋ-ਘੱਟ 12 ਮਹੀਨੇ ਤੋਂ ਨਹੀਂ ਰਹਿ ਰਹੇ। ਜੇ ਉਹ ਕਿਰਾਇਆ ਵਧਾਉਂਦੇ ਹਨ,ਮਾਲਕ-ਮਕਾਨ ਕਿਰਾਏਦਾਰ ਨੂੰ ਤਿੰਨ ਮਹੀਨੇ ਦਾ ਨੋਟਿਸ ਜ਼ਰੂਰ ਦੇਣ। ਇਸਦਾ ਮੱਤਲਬ ਹੈ ਮਾਲਕ-ਮਕਾਨ ਤੁਹਾਨੂੰ ਲਿਖਤੀ ਰੂਪ ਵਿਚ ਤਿੰਨ ਮਹੀਨੇ ਪਹਿਲਾਂ ਦਸੇ ਜਦੋਂ ਤੋਂ ਤੁਸੀਂ ਵਧਿਆ ਕਿਰਾਇਆ ਦੇਣਾ ਸ਼ੁਰੂ ਕਰਨਾ ਹੈ। ਜਿਸ ਮਹੀਨੇ ਤੁਹਾਨੂੰ ਨੋਟਿਸ ਮਿਲਿਆ ਹੈ ਉਹ ਮਹੀਨਾਂ ਨਹੀਂ ਗਿਣਿਆ ਜਾਂਦਾ, ਭਾਂਵੇ ਤੁਹਾਨੂੰ ਨੋਟਿਸ ਮਹੀਨੇ ਦੀ ਪਹਿਲੀ ਤਰੀਕ ਨੂੰ ਮਿਲਿਆ ਹੈ। ਮਾਲਕ-ਮਕਾਨ ਨੂੰ ਇਕ ਖਾਸ ਫਾਰਮ ਵਰਤਣਾ ਜ਼ਰੂਰੀ ਹੈ ਜਿਸ ਨੂੰ ਨੋਟਿਸ ਆਫ਼ ਰੈਂਟ ਇਨਕਰੀਸ ਕਹਿੰਦੇ ਹਨ।
ਮਾਲਕ-ਮਕਾਨ ਕਿਰਾਇਆ ਸਾਲ ਵਿਚ ਸਿਰਫ਼ ਇਕ ਵਾਰ ਹੀ ਵੱਧਾ ਸਕਦਾ ਹੈ। ਬੁਹਤੇ ਕੇਸਾਂ ਵਿਚ, ਮਾਲਕ-ਮਕਾਨ ਸਰਕਾਰ ਦੁਆਰਾ ਨਿਸ਼ਚਤ ਕੀਤੀ ਹੋਈ ਦਰ ਦੇ ਹਿਸਾਬ ਨਾਲ ਹੀ ਕਿਰਾਇਆ ਵੱਧਾ ਸਕਦਾ ਹੈ।ਇਹ ਦਰ ਸਾਲ ਤੋਂ ਸਾਲ ਬਦਲ ਵੀ ਸਕਦੀ ਹੈ। 2008 ਵਿਚ ਅਪਾਰਟਮੈਂਟਾਂ ਲਈ ਇਹ ਦਰ 3.7%ਸੀ। ਰੈਸੀਡੈਂਸ਼ੀਅਲ ਟੈਨੰਸੀ ਬਰਾਂਚ ਜਾਂ ਟੈਨੰਟ ਰਿਸੋਰਸ ਐਂਡ ਅਡਵਾਈਜ਼ਰੀ ਸੈਂਟਰ ਤੋਂ ਪਤਾ ਕਰੋ ਕਿ ਕੀ ਦਰ ਬਦਲ ਗਈ ਹੈ।
ਮਾਲਕ-ਮਕਾਨ ਨੂੰ ਅੰਦਰ ਆਉਣ ਦੇਣਾ
ਮਾਲਕ-ਮਕਾਨ ਕਿਰਾਏ ‘ਤੇ ਦਿਤਾ ਘਰ ਜਾਂ ਬੇਸਮੈਂਟ ਦੇਖਣ ਲਈ ਆਖ ਸਕਦੇ ਹਨ। ਮਾਲਕ-ਮਕਾਨ ਕਿਰਾਏਦਾਰਾਂ ਨੂੰ ਆਉਣ ਤੋਂ 24 ਘੰਟੇ ਪਹਿਲਾਂ ਚਿਠੀ ਦੇਣ। ਚਿਠੀ ਵਿਚ ਜ਼ਰੂਰ ਲਿਖਿਆ ਹੋਵੇ ਕਿ ਸਵੇਰੇ 8 ਵਜ਼ੇ ਤੋਂ ਸ਼ਾਮੀ 9 ਵਜ਼ੇ ਦੇ ਦਰਮਿਆਨ ਕਿਸ ਸਮੇਂ ਮਾਲਕ-ਮਕਾਨ ਆਵੇਗਾ ਅਤੇ ਉਹ ਕਿਉਂ ਆ ਰਹੇ ਹਨ। ਕਈ ਵਾਰ ਸੰਕਟ ਹੁੰਦਾ ਹੈ -ਉਦਾਹਰਣ ਵਜੋਂ ਅੱਗ ਜਾਂ ਪਾਣੀ ਦਾ ਫਟਿਆ ਪਾਈਪ। ਫਿਰ ਮਾਲਕ-ਮਕਾਨ ਬਿਨਾਂ ਇਜ਼ਾਜਤ ਆ ਸਕਦਾ ਹੈ।