ਲੈਣਾ ਜਾਂ ਛੱਡਣਾ
ਲੈਣਾ ਜਾਂ ਛੱਡਣਾ
ਜਦੋਂ ਵੀ ਕੋਈ ਕਿਰਾਏਦਾਰ ਸਮਾਨ ਲੈਕੇ ਆਉਂਦਾ ਹੈ ਜਾਂ ਕਿਰਾਏਦਾਰ ਸਮਾਨ ਲੈਕੇ ਜਾਂਦਾ ਹੈ ਕਿਰਾਏਦਾਰ ਅਤੇ ਮਾਲਕ-ਮਕਾਨ ਇਕਠੇ ਮੁਆਇਨਾ ਕਰਦੇ ਹਨ। ਉਹ ਦੇਖਦੇ ਹਨ ਕਿ ਸੱਭ ਕੁਝ ਕੰਮ ਕਰ ਰਿਹਾ ਹੈ। ਇਸ ਮੁਆਇਨੇ ਦੀ ਕਾਪੀ ਜ਼ਰੂਰ ਲਵੋ। ਸਮਾਨ ਲਿਆਉਣ ਅਤੇ ਲੈਕੇ ਜਾਣ ਤੋਂ ਪਹਿਲਾਂ ਰੈਸੀਡੈਂਸ਼ੀਅਲ ਟੈਨੰਸੀ ਬਰਾਂਚ ਜਾਂ ਟੈਨੰਟ ਰਿਸੋਰਸ ਐਂਡ ਅਡਵਾਈਜ਼ਰੀ ਸੈਂਟਰ ਨੂੰ ਮੁਆਇਨੇ ਦੇ ਨਿਯਮਾਂ ਬਾਰੇ ਜਾਣਕਾਰੀ ਲਈ ਫੋਨ ਕਰੋ। ਫੋਨ ਨੰਬਰ “ਪਤਾ ਕਰੋ ਕਿ ਕਾਨੂੰਨ ਕੀ ਕਹਿੰਦਾ ਹੈ” ਦੇ ਥਲੇ ਹਨ।
ਛੱਡ ਕੇ ਜਾਣਾ
ਜਦੋਂ ਵੀ ਤੁਸੀਂ ਕਿਸੇ ਘਰ ਜਾਂ ਬੇਸਮੈਂਟ ਜੋ ਤੁਸੀ ਕਿਰਾਏ ਤੇ ਲਈ ਸੀ, ਨੂੰ ਛੱਡ ਕੇ ਜਾ ਰਹੇ ਹੋ, ਕਾਨੂੰਨ ਮੰਗ ਕਰਦਾ ਹੈ ਕਿ ਤੁਸੀਂ ਆਪਣੇ ਮਾਲਕ-ਮਕਾਨ ਨੂੰ ਲਿਖਤੀ ਦਸੋ। ਇਸ ਨੂੰ ਨੋਟਿਸ ਦੇਣਾ ਕਹਿੰਦੇ ਹਨ। ਤੁਹਾਨੂੰ ਆਪਣਾ ਪਤਾ ਅਤੇ ਤਰੀਕ ਜਿਸ ਤੋਂ ਤੁਸੀਂ ਛੱਡ ਕੇ ਜਾ ਰਹੇ ਹੋ, ਲਿਖ ਕੇ ਦੇਣਾ ਅਤੇ ਆਪਣਾ ਨਾਂ ਸਾਈਨ ਕਰਨਾ ਪਵੇਗਾ। ਜੇ ਤੁਸੀਂ ਮਹੀਨੇ ਤੋਂ ਮਹਿਨੇ ਕਿਰਾਏ ‘ਤੇ ਹੋ, ਤੁਹਾਨੂੰ ਆਪਣੇ ਮਾਲਕ-ਮਕਾਨ ਨੂੰ ਇਹ ਤੁਹਾਡੇ ਛੱਡ ਕੇ ਜਾਣ ਤੋਂ ਘਟੋ-ਘੱਟ ਇਕ ਮਹੀਨਾ ਪਹਿਲਾਂ ਦੇਣਾ ਪਵੇਗਾ। ਤੁਹਾਡੇ ਛੱਡ ਕੇ ਜਾਣ ਤੋਂ ਪਹਿਲੇ ਮਹੀਨੇ ਦੀ ਪਹਿਲੀ ਤਰੀਕ ਬਹੁਤ ਦੇਰ ਨਾਲ ਹੈ।
ਉਦਾਹਰਣ ਲਈ:ਰਾਜ ਗਿਲ ਨੇ ਛੱਡ ਕੇ ਜਾਣ ਦਾ ਮੰਨ ਬਣਾ ਲਿਆ । ਉਸਦਾ ਆਪਣੀ ਬੇਸਮੈਂਟ ਚੋਂ 31 ਦਿਸੰਬਰ ਨੂੰ ਜਾਣ ਦਾ ਇਰਾਦਾ ਹੈ। ਉਸਨੂੰ ਆਪਣੇ ਮਾਲਕ-ਮਕਾਨ ਨੂੰ 30 ਨਵੰਬਰ ਨੂੰ ਨੋਟਿਸ ਦੇਣਾ ਪਵੇਗਾ। ਪਹਿਲੀ ਦਿਸੰਬਰ ਨੂੰ ਦਿਤਾ ਨੋਟਿਸ ਬਹੁਤ ਦੇਰ ਨਾਲ ਹੈ। ਜੇ ਉਹ ਦੇਰ ਨਾਲ ਦਸੇਗਾ, ਰਾਜ ਨੂੰ ਇਕ ਮਹੀਨੇ ਦਾ ਕਿਰਾਇਆ ਹੋਰ ਦੇਣਾ ਪਵੇਗਾ।
ਮਾਲਕ-ਮਕਾਨ ਜਾਂ ਬਿਲਡਿੰਗ ਦੇ ਮੈਨੇਜਰ ਨੂੰ ਨੋਟਿਸ ਆਪ ਦੇਣਾ ਹੀ ਸੱਭ ਤੋਂ ਉਤਮ ਹੈ। ਤੁਸੀਂ ਹੋ ਸਕੇ ਤਾਂ ਕਿਸੇ ਨੂੰ ਆਪਣੇ ਨਾਲ ਜਾਣ ਲਈ ਆਖ ਸਕਦੇ ਹੋ ਤਾਂ ਜੋ ਕਿਤੇ ਮਾਲਕ-ਮਕਾਨ ਨੋਟਿਸ ਮਿਲਣ ਤੋਂ ਮੁਕਰ ਨਾ ਜਾਵੇ। ਨੋਟਿਸ ਦੀ ਕਾਪੀ ਰੱਖ ਲਉ। ਜੇ ਤੁਸੀਂ ਰਜਿਸਟਰਡ ਡਾਕ ਰਾਹੀਂ ਭੇਜਿਆ ਹੈ, ਪਕਾ ਨਿਸ਼ਚਤ ਕਰ ਲਉ ਕਿ ਤੁਸੀਂ ਰਸੀਦ ਅਤੇ ਨੋਟਿਸ ਦੀ ਕਾਪੀ ਸੰਭਾਲ ਕੇ ਰਖੋ। ਚੇਤੇ ਰਖੋ ਕਿ ਜੇ ਮਾਲਕ-ਮਕਾਨ ਮੁਕਰ ਗਿਆ ਕਿ ਤੁਸੀਂ ਉਚਿਤ ਨੋਟਿਸ ਨਹੀਂ ਦਿਤਾ, ਤੁਹਾਨੂੰ ਸਿਧ ਕਰਨ ਲਈ ਸਬੂਤ ਦੀ ਲੋੜ ਪਵੇਗੀ ਕਿ ਤੁਸੀਂ ਦਿਤਾ ਹੈ।
ਕਿਰਾਏਦਾਰੀ ‘ਚ ਵਿਤਕਰਾ
ਕਈ ਵਾਰ ਕੋਈ ਘਰ ਜਾਂ ਬੇਸਮੈਂਟ ਕਿਰਾਏ ਲਈ ਹੁੰਦੀ ਹੈ। ਮਾਲਕ-ਮਕਾਨ ਲੋਕਾਂ ਨੂੰ ਉਹਨਾਂ ਦੇ ਲਿੰਗ, ਉਮਰ, ਨਸਲ, ਧਰਮ, ਜਨਮ-ਅਸਥਾਨ, ਲਿੰਗਕ ਰੂਚੀ, (ਸਮਲਿੰਗੀ, ਦੋ-ਲਿੰਗੀ,ਵਿਪਰੀਤ-ਲਿੰਗੀ),ਵਿਆਹੁਤਾ ਜਾਂ ਪਰਿਵਾਰਕ ਅਵਸਥਾ (ਕੁਆਰਾ, ਵਿਆਹਿਆ, ਜਾਂ ਪੱਕੇ ਇਕਠੇ ਰਹਿੰਦੇ) ਜਾਂ ਦਿਮਾਗੀ ਜਾਂ ਅਪਾਹਜਪੁਣੇ ਕਾਰਨ ਕਿਰਾਏ ‘ਤੇ ਦੇਣ ਲਈ ਨਾਂਹ ਨਹੀਂ ਕਰ ਸਕਦਾ। ਸਿਵਾਏ ਕਿ ਇਹ ਸਿਰਫ਼ ਬਜ਼ੁਰਗਾਂ ਦੀ ਬਿਲਡਿੰਗ ਹੈ, ਮਾਲਕ-ਮਕਾਨ ਲੋਕਾਂ ਨੂੰ ਇਸ ਕਾਰਨ ਕਿਰਾਏ ‘ਤੇ ਦੇਣ ਲਈ ਨਾਂਹ ਨਹੀਂ ਕਰ ਸਕਦਾ ਕਿਉਂਕਿ ਉਨ੍ਹਾਂ ਦੇ ਬੱਚੇ ਹਨ। ਮਾਲਕ-ਮਕਾਨ ਤੁਹਾਨੂੰ ਕਿਰਾਏ ‘ਤੇ ਦੇਣ ਤੋਂ ਤਾਂ ਵੀ ਨਾਂਹ ਨਹੀਂ ਕਰ ਸਕਦਾ ਕਿਉਂਕਿ ਤੁਸੀਂ ਵੈਲਫੇਅਰ ‘ਤੇ ਹੋ।
ਬੀ ਸੀ ਦਾ ਕਾਨੂੰਨ ਕਹਿੰਦਾ ਹੈ ਕਿ ਇਹ ਵਿਤਕਰਾ ਹੈ। ਮਾਲਕ-ਮਕਾਨ ਅੱਡ- ਅੱਡ ਨਸਲਾਂ, ਚਮੜੀ ਦੇ ਰੰਗ, ਧਰਮਾਂ, ਲਿੰਗਾਂ ਅਤੇ ਇਸਤਰਾਂ ਦੇ ਕਿਰਾਏਦਾਰਾਂ ਤੋਂ ਵਖਰਾ ਵੱਧ-ਘੱਟ ਕਿਰਾਇਆ ਨਹੀਂ ਲੈ ਸਕਦਾ ਜਾਂ ਵਖਰੇ ਨਿਯਮ ਨਹੀਂ ਬਣਾ ਸਕਦਾ। ਇਹ ਕਾਨੂੰਨ ਹੈ। ਤਸੀਂ ਬੀ ਸੀ ਹਿਯੂਮਨ ਰਾਈਟਸ ਟਰਾਇਬੂਅਨਲ ਨੂੰ ਸ਼ਿਕਾਇਤ ਕਰ ਸਕਦੇ ਹੋ ਜੇ ਤੁਹਾਨੂੰ ਲਗਦਾ ਹੈ ਕਿ ਮਾਲਕ-ਮਕਾਨ ਨੇ ਤੁਹਾਡੇ ਨਾਲ ਵਿਤਕਰਾ ਕੀਤਾ ਹੈ।
ਬੀ ਸੀ ਹਿਯੂਮਨ ਰਾਈਟਸ ਟਰਾਇਬੂਅਨਲ
604-775-2000 (ਲੋਅਰ ਮੇਨਲੈਂਡ ਵਿਚ)
1-888-440-8844 (ਬੀ ਸੀ ‘ਚ ਟੋਲ ਫ਼ਰੀ)
www.bchrt.bc.ca